ਲਾਕਡਾਊਨ ਦੇ ਚੱਲਦੇ ਲੋਕਾਂ ਦਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ‘ਤੇ ਹੀ ਬਤੀਤ ਹੋ ਰਿਹਾ ਹੈ । ਅਜਿਹੇ ‘ਚ ਨੂਰ ਨਾਂਅ ਦੇ ਇੱਕ ਬੱਚੇ ਦੀ ਹਾਸੇ ਵਾਲੀਆਂ ਟਿਕ-ਟਾਕ ਵੀਡੀਓ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਇਹ ਬੱਚਾ ਆਪਣੇ ਕਿਊਟ ਤੇ ਬੇਬਾਕ ਅੰਦਾਜ਼ ਦੇ ਨਾਲ ਅਜਿਹੀਆਂ ਹਾਸੇ ਵਾਲੀਆਂ ਗੱਲਾਂ ਕਰਦਾ ਹੈ ਜੋ ਸਭ ਦੇ ਚਿਹਰਿਆਂ ਤੇ ਮੁਸਕਾਨ ਬਿਖੇਰ ਦਿੰਦੀ ਹੈ । ਇਨ੍ਹਾਂ ਵੀਡੀਓਜ਼ ਚ ਨੂਰ ਦੇ ਨਾਲ ਵਰਨ ਭਿੰਡਰਾਂ ਤੇ ਸੰਦੀਪ ਤੂਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ ।
ਨੂਰ ਨਾਂਅ ਦਾ ਇਹ ਬੱਚਾ ਜੋ ਵੀਡੀਓ ‘ਚ ਮੁੰਡੇ ਦਾ ਕਿਰਦਾਰ ਨਿਭਾਉਂਦਾ ਹੈ ਅਸਲ ‘ਚ ਕੁੜੀ ਹੈ । ਵੀਡੀਓ ‘ਚ ਇੱਕ ਹੋਰ ਬੱਚੀ ਜੋ ਨਜ਼ਰ ਆਉਂਦੀ ਹੈ ਉਹ ਨੂਰ ਦੀ ਸਕੀ ਭੈਣ ਹੈ । ਨੂਰ ਯਾਨੀਕਿ ਨੂਰਪ੍ਰੀਤ ਕੌਰ ਦਾ ਪਰਿਵਾਰ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲਾ ਹੈ । ਇਨ੍ਹਾਂ ਕਲਾਕਾਰ ਬੱਚਿਆਂ ਦੇ ਘਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਲੋਕਾਂ ਦੇ ਚਿਹਰੇ ‘ਤੇ ਹਾਸਾ ਬਿਖੇਰਨ ਵਾਲੇ ਇਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਨੇ । ਪ੍ਰਸ਼ਾਸਨ ਤੇ ਪੰਜਾਬੀ ਕਲਾਕਾਰਾਂ ਨੂੰ ਅਜਿਹੇ ਪ੍ਰਤਿਭਾਸ਼ਾਲੀ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

EmoticonEmoticon