29 April 2020

ਵੱਡੀ ਲਾਪ੍ਰਵਾਹੀ: ਇਸ ਜਗ੍ਹਾ ਕਰੋਨਾ ਦੇ ਪਾਜ਼ੀਟਿਵ ਮਰੀਜ਼ਾਂ ਨੂੰ ਵੀ ਨੈਗੇਟਿਵ ਕਹਿ ਕੇ ਘਰ ਤੋਰ ਦਿੱਤਾ

Tags

ਕਰੋਨਾ ਦੇ ਵਧਦੇ ਅੰਕੜਿਆਂ ਦੇ ਚੱਲਦਿਆਂ ਸਿਹਤ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਜਲੰਧਰ ਵਿਖੇ ਦੋ ਮਰੀਜ਼ਾਂ ਨੂੰ ਇਹ ਕਹਿ ਕੇ ਕਰੇ ਵੀ ਦਿੱਤਾ ਗਿਆ ਕਿ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਹੈ।ਉਹ ਮਰੀਜ਼ ਖੁਸ਼ੀ ਨਾਲ ਆਪਣੇ ਘਰ ਗਏ ਉੱਥੇ ਜਾ ਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਸਿਹਤਮੰਦ ਨਿਕਲਣ ਤੇ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਤੇ ਫੁੱਲਾਂ ਦੀ ਬਾਰਿਸ਼ ਵੀ ਕੀਤੀ ਸੀ ਪਰ ਰਾਤ ਨੂੰ ਹੀ ਹਸਪਤਾਲ ਵਿੱਚੋਂ ਫੋਨ ਆ ਗਿਆ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਪੌਜਟਿਵ ਹੈ ਹੁਣ ਇਹ ਸਿਹਤ ਵਿਭਾਗ ਦੀ ਲਾਪਰਵਾਹੀ ਨਹੀਂ ਤਾਂ ਕੀ ਕਹਿ ਸਕਦੇ ਹਾਂ ?

ਉਨ੍ਹਾਂ ਦੋ ਮਰੀਜ਼ਾਂ ਦੇ ਨਾਲ ਨਾਲ ਹੁਣ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਅਤੇ ਮਿੱਤਰਾਂ ਸਮੇਤ ਸਾਰਿਆਂ ਨੂੰ ਟੈਸਟ ਕਰਵਾਉਣੇ ਪੈਣਗੇ। ਲੋਕ ਤਾਂ ਪਹਿਲਾਂ ਹੀ ਕਰੋਨਾ ਬੀਮਾਰੀ ਨਾਲ ਇੰਨੀ ਮੁਸ਼ਕਿਲ ਨਾਲ ਜੂਝ ਰਹੇ ਹਨ ਉੱਤੋਂ ਜੇ ਇਹੋ ਰਹੀਆਂ ਲਾਪਰਵਾਹੀਆਂ ਹੁੰਦੀਆਂ ਰਹੀਆਂ ਤਾਂ ਕਿ ਕਰੋਨਾ ਖਤਮ ਹੋਣ ਦਾ ਨਾਮ ਲਵੇਗਾ ? ਸਿਵਲ ਸਰਜਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਚ ਇਨਕਵਾਇਰੀ ਬਿਠਾਉਣਗੇ ਤੇ ਪਤਾ ਲਗਾਉਣਗੇ ਆਖਰ ਗਲਤੀ ਕਿੱਥੇ ਹੋਈ ਪਰ ਮੁੱਕਦੀ ਗੱਲ ਤਾਂ ਇਹ ਹੈ ਕਿ ਇਹ ਹੋਦੀਆਂ ਲਾਪਰਵਾਹੀਆਂ ਜੇ ਚੱਲਦੀਆਂ ਰਹੀਆਂ ਤਾਂ ਆਪਾਂ ਕਰੋਨਾ ਤੇ ਕਾਬੂ ਨਹੀਂ ਪਾ ਸਕਦੇ।


EmoticonEmoticon