ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ ਹ ਮ ਲੇ ਦਾ ਬਹਾਦਰੀ ਨਾਲ ਮੁ ਕਾ ਬ ਲਾ ਕਰਦੇ ਹੋਏ ਆਪਣਾ ਹੱਥ ਗ ਵਾ ਉ ਣ ਵਾਲੇ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਨੂੰ ਅੱਜ ਪੀਜੀਆਈ ਚੰਡੀਗੜ੍ਹ 'ਚ ਇਲਾਜ ਮਗਰੋਂ ਛੁੱਟੀ ਮਿਲ ਗਈ ਹੈ। ਇਸ ਮੌਕੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਹਰਜੀਤ ਸਿੰਘ ਦੇ ਬੇਟੇ ਅਰਸ਼ਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ 'ਚ ਕਾਂਸਟੇਬਲ ਵਜੋਂ ਨਿਯੁਕਤੀ ਪੱਤਰ ਸੌਂਪਿਆ। ਇਹ ਨਿਯੁਕਤੀ ਪੱਤਰ ਡੀਜੀਪੀ ਨੇ ਖੁਦ ਪੀਜੀਆਈ ਪਹੁੰਚ ਕੇ ਏਐਸਆਈ ਹਰਜੀਤ ਸਿੰਘ ਨੂੰ ਦਿੱਤਾ।
ਡੀਜੀਪੀ ਨੇ ਕਿਹਾ, "ਮੈਨੂੰ ਪੂਰਾ ਭਰੋਸਾ ਹੈ ਕਿ ਅਰਸ਼ਪ੍ਰੀਤ ਸਿੰਘ ਆਪਣੇ ਪਿਤਾ ਦੀ ਤਰ੍ਹਾਂ ਬਹਾਦਰੀ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰੇਗਾ।" ਇਸ ਮੌਕੇ ਹਰਜੀਤ ਸਿੰਘ ਨੇ ਡੀਜੀਪੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਇਹ ਮਦਦ ਉਨ੍ਹਾਂ ਲਈ ਬਹੁਤ ਵੱਡੀ ਖੁਸ਼ਖ਼ਬਰੀ ਹੈ।
ਉੱਧਰ ਡਾਕਟਰਾਂ ਮੁਤਾਬਿਕ ਹਰਜੀਤ ਸਿੰਘ ਦਾ ਹੱਥ ਹੁਣ ਠੀਕ ਹਰਕਤ ਕਰ ਰਿਹਾ ਹੈ ਪਰ ਹਾਲੇ ਉਸ ਨੂੰ ਪੂਰੀ ਤਰ੍ਹਾਂ ਸਿਹਤਮੰਦ ਹੋਣ 'ਚ 5-6 ਮਹੀਨੇ ਦਾ ਸਮਾਂ ਲੱਗ ਸਕਦਾ ਹੈ।


EmoticonEmoticon