29 May 2020

ਲੌਕਡਾਊਨ 5.0 ਦੀ ਤਿਆਰੀ! ਕੀ ਹੋਣਗੀਆਂ ਨਵੀਆਂ ਸ਼ਰਤਾਂ

Tags

ਸਰਕਾਰ ਨੇ ਦੇਸ਼ ਵਿੱਚ ਲੌਕਡਾਊਨ ਵਧਾਉਣ ਬਾਰੇ ਵਿਚਾਰ-ਚਰਚਾ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮੁੱਦੇ ‘ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ 31 ਮਈ ਨੂੰ ਲਕੌਡਾਊਨ ਦੇ ਚੌਥੇ ਪੜਾਅ ਦੇ ਖ਼ਤਮ ਹੋਣ ਤੋਂ ਪਹਿਲਾਂ ਸੁਝਾਅ ਮੰਗੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਲੌਕਡਾਊਨ ਨੂੰ ਸਿਰਫ ਹੌਟ ਜ਼ੋਨ ਤੱਕ ਹੀ ਸੀਮਤ ਕਰ ਦਿੱਤਾ ਜਾਏਗਾ। ਉਂਝ ਸਰਕਾਰ ਨੇ ਪਹਿਲਾਂ ਹੀ ਕਾਫੀ ਖੁੱਲ੍ਹਾਂ ਦੇ ਦਿੱਤੀਆਂ ਹਨ ਪਰ ਫਿਰ ਵੀ ਲੌਕਡਾਊਨ ਲਾਗੂ ਹੈ। ਕੇਂਦਰ ਸਰਕਾਰ ਨੇ ਲੌਕਡਾਊਨ ਦੇ ਚੌਥੇ ਗੇੜ ਦੇ ਖ਼ਤਮ ਹੋਣ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁੰਬਈ, ਦਿੱਲੀ ਸਮੇਤ 13 ਸ਼ਹਿਰਾਂ ਦੀ ਵਿਆਪਕ ਸਮੀਖਿਆ ਕੀਤੀ ਹੈ। ਇਨ੍ਹਾਂ ਸ਼ਹਿਰਾਂ 'ਚ ਦੇਸ਼ ਦੇ 70% ਕੋਰੋਨਾ ਪਾਜ਼ੀਟਿਵ ਮਾਮਲੇ ਹਨ। ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਇਨ੍ਹਾਂ 13 ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਦੇ ਨਗਰ ਨਿਗਮ ਕਮਿਸ਼ਨਰਾਂ ਨਾਲ ਬੈਠਕ ਕਰਕੇ ਸਥਿਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਹੈ।

ਬੈਠਕ 'ਚ ਜਿਨ੍ਹਾਂ 13 ਸਭ ਤੋਂ ਪ੍ਰਭਾਵਿਤ ਸ਼ਹਿਰਾਂ ਬਾਰੇ ਨਗਰ ਨਿਗਮ ਕਮਿਸ਼ਨਰਾਂ ਨਾਲ ਮੀਟਿੰਗ ਹੋਈ ਹੈ, ਉਨ੍ਹਾਂ 'ਚ ਮੁੰਬਈ, ਚੇਨਈ, ਨਵੀਂ ਦਿੱਲੀ/ਦਿੱਲ਼ੀ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ/ਹਾਵੜਾ, ਇੰਦੌਰ, ਜੈਪੁਰ, ਜੋਧਪੁਰ, ਚੈਂਗਲਪੱਟੂ, ਤਿਰੁਵੱਲੂਰ ਸ਼ਾਮਲ ਹਨ। ਕੈਬਨਿਟ ਸਕੱਤਰ ਦੀ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਦੇ ਨਗਰ ਨਿਗਮ ਕਮਿਸ਼ਨਰਾਂ ਨਾਲ ਬੈਠਕ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ 1 ਜੂਨ ਤੋਂ ਬਾਅਦ ਲੌਕਡਾਊਨ ਦੇ ਅਗਲੇ ਗੇੜ 'ਤੇ ਫ਼ੈਸਲਾ ਲਿਆ ਜਾਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 13 ਸ਼ਹਿਰਾਂ ਵਿੱਚ ਲੌਕਡਾਊਨ ਜਿਹੀ ਸਥਿਤੀ ਬਣੀ ਰਹੇਗੀ। ਇਨ੍ਹਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ 'ਚ ਰੱਖ ਕੇ ਉੱਥੇ ਖਾਸ ਪ੍ਰਬੰਧ ਕੀਤਾ ਜਾਵੇ। ਇਹ ਫ਼ੈਸਲਾ ਜ਼ਿਲ੍ਹਾ ਕੁਲੈਕਟਰ ਤੇ ਨਗਰ ਨਿਗਮ ਮਿਲ ਕੇ ਲੈਣਗੇ।


EmoticonEmoticon