30 May 2020

ਦੇਸ਼ ਭਰ 'ਚ ਇਸ ਤਾਰੀਕ ਤੱਕ ਲੌਕਡਾਊਨ 5.0 ਲਾਗੂ

Tags

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ 'ਚ ਇੱਕ ਵਾਰ ਫਿਰ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਲੌਕਡਾਊਨ 5.0 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੰਟੇਨਮੈਂਟ ਜ਼ੋਨ 'ਚ ਨਾ ਆਉਣ ਵਾਲੇ ਖੇਤਰਾਂ ਵਿੱਚ ਪੜਾਅਵਾਰ ਛੋਟ ਦਿੱਤੀ ਹੈ। ਸਰਕਾਰ ਨੇ ਧਾਰਮਕ ਥਾਵਾਂ, ਹੋਟਲ, ਸੈਲੂਨ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਲੌਕਡਾਊਨ 5.0 1 ਜੂਨ ਤੋਂ 30 ਜੂਨ ਤਕ ਰਹੇਗਾ। ਤਿੰਨ ਗੇੜ 'ਚ ਖੁੱਲ੍ਹੇਗਾ ਲੌਕਡਾਊਨ, 8 ਜੂਨ ਤੋਂ ਧਾਰਮਿਕ ਥਾਵਾਂ, ਸ਼ੌਪਿੰਗ ਮਾਲ, ਹੋਟਲ-ਰੈਸਟੋਰੈਂਟ ਖੁੱਲ੍ਹਣਗੇ। ਦੂਜੇ ਗੇੜ 'ਚ ਜੁਲਾਈ ਵਿੱਚ ਸਕੂਲ, ਕਾਲਜ ਖੋਲ੍ਹਣ ਬਾਰੇ ਵਿਚਾਰ ਕੀਤਾ ਜਾਵੇਗਾ। ਤੀਜੇ ਗੇੜ 'ਚ ਹਾਲਾਤ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਹਵਾਈ ਯਾਤਰਾ, ਮੈਟਰੋ, ਸਿਨੇਮਾ ਹਾਲ ਤੇ ਜਿੰਮ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੇਸ਼ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ। ਲੋਕ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਜਾ ਸਕਣਗੇ।

ਲੋਕਾਂ ਨੂੰ ਹੁਣ ਪਾਸ ਵਿਖਾਉਣ ਦੀ ਲੋੜ ਨਹੀਂ ਹੈ। ਇਸ ਦੇ ਨਾਲ ਸ਼ੌਪਿੰਗ ਮਾਲ ਨੂੰ ਵੀ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲੌਕਡਾਊਨ ਦੇ ਦੌਰ 'ਚੋਂ ਲੰਘ ਰਿਹਾ ਹੈ। ਲੌਕਡਾਊਨ 4.0 ਦੀ ਮਿਆਦ 31 ਮਈ ਨੂੰ ਖ਼ਤਮ ਹੋ ਰਹੀ ਹੈ। ਅਜਿਹੀ ਸਥਿਤੀ 'ਚ ਸਰਕਾਰ ਨੇ ਇਸ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਲੌਕਡਾਊਨ 5.0 1 ਜੂਨ ਤੋਂ 30 ਜੂਨ ਤਕ ਰਹੇਗਾ। ਸਕੂਲ-ਕਾਲਜ ਖੋਲ੍ਹਣ ਦਾ ਫ਼ੈਸਲਾ ਕੇਂਦਰ ਨੇ ਸੂਬਿਆਂ 'ਤੇ ਛੱਡ ਦਿੱਤਾ ਹੈ। ਜੁਲਾਈ 'ਚ ਸੂਬਾ ਸਰਕਾਰਾਂ ਇਸ ਬਾਰੇ ਫ਼ੈਸਲਾ ਲੈਣਗੀਆਂ। ਹੋਟਲ, ਧਾਰਮਕ ਥਾਵਾਂ, ਰੈਸਟੋਰੈਂਟ 8 ਜੂਨ ਤੋਂ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ ਸਰਕਾਰ ਨੇ ਇਨ੍ਹਾਂ ਨੂੰ ਸ਼ਰਤਾਂ ਨਾਲ ਖੋਲ੍ਹਣ ਦੀ ਮਨਜੂਰੀ ਦਿੱਤੀ ਹੈ।


EmoticonEmoticon