1 May 2020

600 ਟੱਪੀ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ, ਇਹ 2 ਜ਼ਿਲ੍ਹਿਆਂ ਵਿੱਚ 100 ਤੋਂ ਵੀ ਵੱਧ ਮਾਮਲੇ

Tags

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਕੁਲ ਅੰਕੜਾ 612 ਤੱਕ ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ ਨਵੇਂ ਆ ਰਹੇ ਵਧੇਰੇ ਮਾਮਲੇ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨਾਲ ਸਬੰਧਤ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਜਲੰਧਰ ਤੋਂ 105, ਮੋਹਾਲੀ ਤੋਂ 92, ਪਟਿਾਲਾ ਤੋਂ 64, ਅੰਮ੍ਰਿਤਸਰ ਤੋਂ 111, ਲੁਧਿਆਣਾ ਤੋਂ 77, ਪਠਾਨਕੋਟ ਤੋਂ 25, ਨਵਾਂਸ਼ਹਿਰ ਤੋਂ 23, ਤਰਨਤਾਰਨ ਤੋਂ 15, ਮਾਨਸਾ ਤੋਂ 13, ਕਪੂਰਥਲਾ ਤੋਂ 12, ਹੁਸ਼ਿਆਰਪੁਰ ਤੋਂ 11, ਫਰੀਦਕੋਟ ਤੋਂ 6, ਸੰਗਰੂਰ ਤੋਂ 7, ਮੁਕਤਸਰ ਤੋਂ ਅਤੇ ਗੁਰਦਾਸਪੁਰ ਤੋਂ 4-4, ਮੋਗਾ ਤੇ ਰੋਪੜ ਤੋਂ 5-5,

ਬਰਨਾਲਾ ਤੇ ਬਠਿੰਡਾ ਤੋਂ 2-, ਫਤਿਹਗੜ੍ਹ ਸਾਹਿਬ ਤੋਂ 3, ਜਲਾਲਾਬਾਦ ਤੋਂ 4, ਫਿਰੋਜ਼ਪੁਰ ਤੋਂ 16 ਅਤੇ ਗੁਰੂਹਰਸਹਾਏ ਤੋਂ 6 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਇਸ ਵਾਇਰਸ ਨਾਲ ਮੌਤਾਂ ਦੀ ਗਿਣਤੀ 20 ਹੋ ਚੁੱਕੀ ਹੈ।ਗੁਰੂਹਰਸਹਾਏ ’ਚ ਕੋਰੋਨਾ ਵਾਇਰਸ ਦੇ 6 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਪਿਛਲੇ ਦਿਨੀਂ ਰਾਜਸਥਾਨ ਜੈਸਲਮੇਰ ਅਤੇ ਹੋਰਨਾਂ ਸੂਬਿਆਂ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸ਼ਹਿਰ ਗੁਰੂਹਰਸਹਾਏ ਦੇ ਲਖਮੀਰਪੁਰਾ ਰੋਡ ’ਤੇ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਵਿਚ ਰਖਿਆ ਗਿਆ ਸੀ।


EmoticonEmoticon