ਪੰਜਾਬ 'ਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਕੋਰੋਨਾਵਾਇਰਸ
ਮਰੀਜ਼ਾਂ ਦੀ ਗਿਣਤੀ 800 ਪਾਰ ਹੋ ਗਈ ਹੈ। ਸੂਬੇ 'ਚ ਹੁਣ ਤੱਕ 847 ਲੋਕ ਕੋਰਨਾਵਾਇਰਸ
ਨਾਲ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਵਿੱਚੋਂ 432 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ
ਹਨ। ਪੰਜਾਬ 'ਚ ਸਭ ਤੋਂ ਵੱਧ ਮਰੀਜ਼ ਅੰਮ੍ਰਿਤਸਰ 'ਚ ਹਨ ਇੱਥੇ 213 ਮਰੀਜ਼ ਕੋਰੋਨਾਵਾਇਰਸ
ਨਾਲ ਸੰਕਰਮਿਤ ਪਾਏ ਜਾ ਚੁੱਕੇ ਹਨ। ਸੱਚਖੰਡ ਸ੍ਰੀ ਨਾਂਦੇੜ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂਆਂ 'ਚ ਕੋਰੋਨਾ ਪੌਜ਼ੇਟਿਵ
ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਜ਼ਿਲ੍ਹਾ ਅੰਮ੍ਰਿਤਸਰ 'ਚ 63
ਸ਼ਰਧਾਲੂ ਕੋਰੋਨਾਵਾਇਰਸ ਪੌਜ਼ੇਟਿਵ ਪਾਏ ਗਏ ਹਨ।ਅੰਮ੍ਰਿਤਸਰ ਦੇ ਵਿੱਚ ਪਿਛਲੇ ਤਿੰਨ ਦਿਨਾਂ
ਦੇ ਵਿੱਚ 199 ਸ਼ਰਧਾਲੂ ਕਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਗਏ ਹਨ ਅਤੇ ਇਹ ਅੰਕੜਾ
ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ
ਦੌਰਾਨ ਸ੍ਰੀ ਮੁਕਤਸਰ ਸਾਹਿਬ ਵੀ ਤਿੰਨ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਹਨਾਂ 'ਚ ਦੋ
ਮਰੀਜ਼ ਸਹਿਤ ਵਿਭਾਗ ਦੇ ਮੁਲਾਜ਼ਮ ਹਨ ਅਤੇ ਇੱਕ ਕੰਬਾਇਨ ਆਪਰੇਟਰ ਹੈ। ਹੁਣ ਸ੍ਰੀ ਮੁਕਤਸਰ
ਸਾਹਿਬ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਸੱਤ ਹੋ ਗਈ ਹੈ। ਇਨ੍ਹਾਂ 'ਚ ਤਿੰਨ
ਸ਼ਰਧਾਲੂ ਵੀ ਪੌਜ਼ੇਟਿਵ ਹਨ।
ਉਧਰ ਜ਼ਿਲ੍ਹਾ ਮੁਹਾਲੀ 'ਚ ਵੀ ਦੋ ਤਾਜ਼ਾ ਮਾਮਲੇ ਸਾਹਮਣੇ ਆਏ ਹਨ।ਜ਼ਿਲ੍ਹਾ ਮੁਹਾਲੀ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 94 ਹੋ ਗਈ ਹੈ। ਇਸ 'ਚ 21 ਸ਼ਰਧਾਲੂ ਸ਼ਾਮਲ ਹਨ।ਚੰਗੀ ਗੱਲ ਇਹ ਹੈ ਕਿ ਮੁਹਾਲੀ 'ਚ 31 ਲੋਕ ਸਿਹਤਯਾਬ ਵੀ ਹੋਏ ਹਨ। ਅੱਜ ਜ਼ਿਲ੍ਹਾ ਹੁਸ਼ਿਆਰਪੁਰ 'ਚ ਲਗਭਗ 32 ਹੋਰ ਲੋਕਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਇਹ ਸਾਰੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹੋਏ ਸ਼ਰਧਾਲੂ ਹਨ। ਹੁਣ ਹੁਸ਼ਿਆਰਪੁਰ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਕੋਰੋਨਾ ਮਰੀਜ਼ 44 ਹੋ ਗਏ ਹਨ। ਪੰਜਾਬ ਦੇ ਜ਼ਿਲ੍ਹਾ ਮੋਗਾ 'ਚ 22 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਉਣ ਨਾਲ ਜ਼ਿਲ੍ਹੇ ਦੇ ਕੋਰੋਨਾ ਮਰੀਜ਼ਾਂ ਦਾ ਅੰਕੜਾ 28 ਹੋ ਗਿਆ ਹੈ। ਇਨ੍ਹਾਂ ’ਚ 17 ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ, 4 ਆਸ਼ਾ ਵਰਕਰ ਤੇ ਇੱਕ ਦੁਬਈ ਤੋਂ ਆਇਆ ਵਿਅਕਤੀ ਸ਼ਾਮਲ ਹੈ। ਅਚਾਨਕ ਇਨ੍ਹੇ ਮਰੀਜ਼ ਪੌਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।

EmoticonEmoticon