ਸੂਬੇ ‘ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪੰਜਾਬ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 2002 ਹੋ ਗਈ ਹੈ ਇਸ ਦੇ ਨਾਲ ਹੀ ਹੁਣ ਤਕ ਕੁਲ ਮੌਤਾਂ ਦੀ ਗਿਣਤੀ ਵੀ 38 ਹੋ ਗਈ ਹੈ। ਦੱਸ ਦਈਏ ਕਿ ਅੱਜ ਲੁਧਿਆਣਾ ਚੋਂ 19 ਨਵੇਂ ਕੇਸ, ਇੱਕ ਗੁਰਦਾਸਪੁਰ ਅਤੇ ਦੋ ਕੇਸ ਪਟਿਆਲਾ ਦੇ ਸਾਹਮਣੇ ਆਏ ਹਨ। ਜਿਨ੍ਹਾਂ ਦੀ ਟ੍ਰੈਵਲ ਹਿਸਟ੍ਰੀ ਮਹਾਰਾਸ਼ਟਰ ਦੀ ਸੀ। ਅੱਜ ਪਠਾਨਕੋਟ ਦੇ ਇੱਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ ਅਤੇ 95 ਮਰੀਜ਼ ਠੀਕ ਹੋ ਘਰਾਂ ਨੂੰ ਪਰਤੇ ਹਨ।
ਪੰਜਾਬ ਵਿੱਚ ਹੁਣ 322 ਐਕਟਿਵ ਮਰੀਜ਼ ਹਨ, 1642 ਠੀਕ ਹੋ ਚੁੱਕੇ ਹਨ। ਪੰਜਾਬ ਵਿੱਚ ਜ਼ਿਲ੍ਹਾ ਮੋਗਾ, ਬਰਨਾਲਾ, ਫਿਰੋਜ਼ਪੁਰ ਅਤੇ ਕਪੂਰਥਲਾ ਕੋਰੋਨਾ ਮੁਕਤ ਹੋ ਚੁੱਕੇ ਹਨ। ਇਨ੍ਹਾਂ ਵਿੱਚ ਹੁਣ ਕੋਈ ਵੀ ਐਕਟਿਵ ਕੋਰੋਨਾ ਮਰੀਜ਼ ਨਹੀਂ ਹੈ। ਸਭ ਤੋਂ ਵੱਧ ਐਕਟਿਵ ਮਰੀਜ਼ ਲੁਧਿਆਣਾ ਵਿੱਚ ਹੈ ਜਿਨ੍ਹਾਂ ਦੀ ਗਿਣਤੀ 133 ਹੈ।


EmoticonEmoticon