14 May 2020

ਕੀ ਤੁਸੀਂ ਜਾਂਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਦੀ ਰੇਂਜ ਕਿੰਨੀ ਸੀ?

Tags

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦਾਨੀ ਦਸਮ ਪਾਤਸ਼ਾਹ ਨੇ ਮਨੁੱਖ ਲਈ ਧਰਮ ਇਖ਼ਲਾਕ ਦੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਸਥਾਪਤ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਕਿਸੇ ਨਿੱਜੀ ਲਾਲਸਾ, ਸਵਾਰਥ ਲਈ ਜੰਗ ਨਹੀਂ ਕਰ ਰਹੇ ਬਲਕਿ ਉਹਨਾਂ ਦੀ ਜੰਗ ਵੀ ਦੁਸ਼ਟ ਜ਼ਾਲਮਾਂ ਨੂੰ ਤਾੜਨਾ ਕਰਨ ਵਾਲੀ ਅਤੇ ਹੱਕ ਤੇ ਸੱਚ ਉਤੇ ਚੱਲਣ ਦਾ ਸਬਕ ਸਿਖਾਉਣ ਲਈ ਹੈ। ਇਸੇ ਲਈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ।

ਗੁਰੂ ਜੀ ਦੇ ਤੀਰ ਦੀ ਰੇਂਜ ਬਾਰੇ ਥੱਲੇ ਵੀਡੀਓ ਵਿੱਚ ਦੱਸਿਆ ਗਿਆ ਹੈ। ਧੰਨ ਐ ਬਾਜਾਂ ਵਾਲ਼ਿਆ, ਉਨ੍ਹਾਂ ਦਾ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਇਕ ਸਿੱਖ, ਭਾਈ ਘਨ੍ਹੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਨੂੰ ਇਕ ਸਮਾਨ ਜਾਣ, ਜਲ ਛਕਾਉਂਦੇ ਸਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹਮ ਪੱਟੀ ਵੀ ਕਰਨੀ ਹੈ। ਕਹਿੰਦੇ ਦਸਮ ਪਾਤਸ਼ਾਹ ਦੇ ਤੀਰਾਂ ਤੇ ਲਗਭਗ ਤੋਲ਼ਾ-ਤੋਲ਼ਾ ਸੋਨਾ ਮੜ੍ਹਿਆ ਹੁੰਦਾ ਸੀ।

ਤੀਰਾਂ ‘ਤੇ ਸੋਨਾ ਮੜ੍ਹਾਉਣ ਪਿੱਛੇ ਵੀ ਡੂੰਘੀ ਸੋਚ ਕੰਮ ਕਰਦੀ ਸੀ ਦੁਸ਼ਮਣਾਂ ਦੀ ਲਿਸਟ ਲੰਬੀ ਹੋਣ ਕਰਕੇ, ਕੋਈ ਗਰੀਬ ਮਹਾਤੜ ਜਾਂ ਸਿਪਾਹੀ ਮੋਹਰਾਂ ਦੇ ਲਾਲਚ 'ਚ ਆ ਕੇ ਹਮਲਾ ਕਰ ਬੈਂਹਦਾ ਸੀ। ਬਾਅਦ ‘ਚ ਮਰੇ ਹੋਏ ਦੀ ਕੋਈ ਲਾਸ਼ ਨਹੀਂ ਸੀ ਚੁੱਕਣ ਆਉਂਦਾ। ਤੀਰ ਤੇ ਲੱਗੇ ਸੋਨੇ ਨਾਲ ਮਰੇ ਹੋਏ ਦਾ ਟੱਬਰ ਦਾਹ ਸੰਸਕਾਰ ਕਰਨ ਜੋਗਾ ਤਾਂ ਹੋ ਹੀ ਜਾਂਦਾ ਸੀ।


EmoticonEmoticon