9 May 2020

ਬਿਜਲੀ ਦੇ ਬਿੱਲਾਂ ਦੇ ਸਬੰਧ ਵਿੱਚ ਕੀਤੇ ਗਏ ਨਵੇਂ ਫੈਸਲੇ।

Tags

ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਈ ਲੋਕ ਵਿਵਾਦਾਂ ਵਿੱਚ ਘਿਰੇ ਹੋਏ ਹਨ । ਬਿਜਲੀ ਬੋਰਡ ਵੱਲੋਂ ਪਿਛਲੇ ਦਿਨਾਂ ਵਿੱਚ ਹੀ ਐਵਰੇਜ ਬਿੱਲਾਂ ਦੀ ਗੱਲ ਕੀਤੀ ਗਈ ਸੀ ਜਿਸ ਵਿੱਚ ਇਹ ਸੀ ਕਿ ਹਰ ਘਰ ਦਾ ਬਿੱਲ ਬਿਨਾਂ ਰੀਡਿੰਗ ਲਏ ਐਵਰੇਜ ਤੌਰ ਤੇ ਜਿੰਨਾ ਅੱਗੇ ਆਉਂਦਾ ਉਹਨਾਂ ਕੀ ਆਵੇਗਾ ।ਇਸ ਗੱਲ ਤੇ ਕਈ ਲੋਕਾਂ ਨੂੰ ਇਤਰਾਜ਼ ਹੋਇਆ ਸੀ ਪਰ ਹੁਣ ਬਿਜਲੀ ਬੋਰਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਬਿਜਲੀ ਦੀ ਰੀਡਿੰਗ ਲੈ ਕੇ ਹੀ ਬਿਜਲੀ ਦੇ ਬਿੱਲ ਬਣਾਏ ਜਾਣਗੇ ਨਾ ਕਿ ਐਵਰੇਜ ਰੀਡਿੰਗ ਤੋਂ । ਅਧਿਕਾਰੀਆਂ ਨਾਲ ਗੱਲ ਕਰਦਿਆਂ ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਐਵਰੇਜ ਬਿੱਲ ਆ ਗਏ ਹਨ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਅੱਗੇ ਤੋਂ ਉਨ੍ਹਾਂ ਦੇ ਬਿੱਲ ਰੀਡਿੰਗ ਦੇ ਤੌਰ ਤੇ ਹੀ ਆਇਆ ਕਰਨਗੇ ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਸੂਬੇ ਭਰ ਵਿੱਚ 8 ਮਈ ਤੋਂ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਲਈ ਕੈਸ਼ ਕਾਊਂਟਰ ਖੋਲ੍ਹਣ ਦਾ ਫੈਸਲਾ ਕੀਤਾ ਸੀ ।ਪੰਜਾਬ ਸਰਕਾਰ ਨੇ ਦੁਕਾਨਾਂ ,ਠੇਕਿਆਂ ,ਸੇਵਾ ਕੇਂਦਰਾਂ ਤੋਂ ਬਾਅਦ ਹੁਣ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਸੂਬੇ ਭਰ ਵਿੱਚ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਦੇ ਲਈ 8 ਮਈ ਤੋਂ ਕੈਸ਼ ਕਾਊਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਹ ਕੈਸ਼ ਕਾਊਂਟਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ। ਰਾਜ ਭਰ ਵਿੱਚ ਪਾਵਰਕਾਮ ਦੇ 515 ਕੈਸ਼ ਕਾਊਂਟਰ ਹਨ।


EmoticonEmoticon