ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਈਵ ਹੋ ਕੇ ਪੰਜਾਬੀਆਂ ਨੂੰ ਸੰਦੇਸ਼ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਪੰਜਾਬ ਪਿਛਲੇ ਅਠੱਤੀ ਦਿਨਾਂ ਤੋਂ ਬੰਦ ਪਿਆ ਸੀ ਜਾਣੀ ਕਿ ਕਰਫਿਊ ਵਿੱਚ ਸੀ ਤਾਂ ਉਨ੍ਹਾਂ ਨੇ ਕੁਝ ਢਿੱਲ ਦੇਣ ਦੀ ਗੱਲ ਕੀਤੀ ਸੀ। ਇਹ ਸਾਰਾ ਕੁਝ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਗਾਈਡ ਲਾਈਨਾਂ ਅਨੁਸਾਰ ਹੀ ਕੀਤਾ ਸੀ। ਉਨ੍ਹਾਂ ਨੇ ਦਸਿਆ ਕਿ ਜਾਂਚ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਕੁਝ ਲੋਕ ਗੁਪਤ ਰਸਤਿਆਂ ਵਿੱਚੋਂ ਪੰਜਾਬ ਵਿੱਚ ਐਂਟਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਕੁਆਰਨਟੀਨ ਤੋਂ ਡਰਨ ਦੀ ਲੋੜ ਨਹੀਂ। ਇਹ ਤਾਂ ਬੱਸ 14 ਦਿਨਾਂ ਲਈ ਇੱਕ ਬੰਦੇ ਨੂੰ ਅਲੱਗ ਰੱਖਿਆ ਜਾਵੇਗਾ ਤੇ ਜੇ ਉਹ ਕਰੋਨਾ ਪਾਸਟਿਵ ਨਹੀਂ ਆਉਂਦਾ ਤਾਂ ਘਰ ਭੇਜ ਦਿੱਤਾ ਜਾਵੇਗਾ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਕੋਈ ਵੀ ਬਾਹਰਲਾ ਬੰਦਾ ਜਿਹੜਾ ਪੰਜਾਬ ਤੋਂ ਗਿਆ ਸੀ ਤੇ ਹੁਣ ਕਿਸੇ ਹੋਰ ਰਾਜ ਵਿੱਚ ਹੈ ਉਸ ਦਾ ਪੰਜਾਬ ਆਉਣਾ ਬਿਲਕੁਲ ਸੌਖਾ ਹੈ ਪਰ ਗੱਲ ਇੰਨੀ ਹੈ ਕਿ ਉਸ ਨੂੰ ਪਹਿਲਾਂ ਕਵਾਰਟੀਨ ਕੀਤਾ ਜਾਵੇਗਾ ਤੇ ਫੇਰੀ ਉਸ ਦੀ ਚੈਕਿੰਗ ਕਰਕੇ ਸਾਰੇ ਪ੍ਰੋਸੀਜ਼ਰ ਕਰਕੇ ਹੀ ਉਸ ਨੂੰ ਅੱਗੇ ਘਰ ਤੋਰਿਆ ਜਾਊਗਾ । ਉਨ੍ਹਾਂ ਨੇ ਇਹ ਲੋਕਾਂ ਨੂੰ ਸਲਾਹ ਦਿੱਤੀ ਕਿ ਜੇ ਤੁਸੀਂ ਇਹ ਬਿਮਾਰੀ ਆਪਣੇ ਘਰ ਲੈ ਕੇ ਜਾ ਰਹੇ ਹੋ ਤਾਂ ਆਪਣੇ ਘਰਦਿਆਂ ਨੂੰ ਵੀ ਇਕ ਰਿਸਕ ਵਿੱਚ ਤੁਸੀਂ ਰੱਖ ਰਹੇ ਹੋ। ਇਸ ਤੋਂ ਚੰਗਾ ਇਹ ਹੋਵੇਗਾ ਕਿ ਉਹ ਪਹਿਲਾਂ ਹੀ ਸਹੀ ਤਰੀਕੇ ਨਾਲ ਪੰਜਾਬ ਐਂਟਰ ਕਰਨ, ਚੈਕਿੰਗ ਹੋਵੇ ਫਿਰ ਉਨ੍ਹਾਂ ਨੂੰ ਕੁਆਰਨਟਾਈਨ ਕੀਤਾ ਜਾਵੇ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜਿਆ ਜਾਵੇ । ਇਸ ਨਾਲ ਨਾਲੇ ਤਾਂ ਲੋਕਾਂ ਦਾ ਕੰਮ ਸੌਖਾ ਹੋਊਗਾ ਨਾਲੇ ਪ੍ਰਸ਼ਾਸਨ ਦਾ ਕੰਮ ਸੌਖਾ ਹੋਵੇਗਾ ।

EmoticonEmoticon