ਕੋਰੋਨਾਵਾਇਰਸ ਨੂੰ ਲੈ ਕੇ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੂਨ ‘ਚ ਕੋਰੋਨੋਵਾਇਰਸ ਨਾਲ ਅਮਰੀਕਾ ‘ਚ ਰੋਜ਼ਾਨਾ ਹੋਣ ਵਾਲਿਆਂ ਮੌ ਤਾਂ ਦਾ ਅੰਕੜਾ ਵਧ ਕੇ 3,000 ਹੋ ਜਾਵੇਗਾ। ਅਮਰੀਕਾ ਦੇ ਬਹੁਤ ਸਾਰੇ ਸੂਬਿਆਂ 'ਚ ਨਵੇਂ ਕੇਸਾਂ ਤੇ ਮੌ ਤ ਦਰਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਨਤੀਜੇ ਵਜੋਂ ਬਹੁਤ ਸਾਰੇ ਸੂਬਿਆਂ ਨੇ ਆਪਣੀ ਆਰਥਿਕਤਾ ਨੂੰ ਪੜਾਅਵਾਰ ਖੋਲ੍ਹਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਆਪਣੀ ਰਿਪੋਰਟ ‘ਚ ਜੌਨਸ ਹੌਪਕਿਨਜ਼ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ 1 ਜੂਨ ਤੱਕ ਯੂਐਸ ‘ਚ ਨਵੇਂ ਕੋਰੋਨਾਵਾਇਰਸ ਦੇ ਰੋਜ਼ਾਨਾ ਕੇਸ 200,000 ਤੇ 3,000 ਤੋਂ ਵੱਧ ਮੌਤਾਂ ਤੇ ਪਹੁੰਚ ਸਕਦੇ ਹਨ। ਜੌਨ ਹੌਪਕਿਨਜ਼ ਯੂਨੀਵਰਸਿਟੀ ਨੇ ਬਿਆਨ ‘ਚ ਕਿਹਾ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਫੇਮਾ) ਲਈ ਜੋ ਖੋਜ ਇਸ ਨੇ ਕੀਤੀ ਸੀ ਉਹ ਵੱਖ-ਵੱਖ ਦ੍ਰਿਸ਼ਾਂ ਦੀ ਯੋਜਨਾਬੰਦੀ ‘ਚ ਸਹਾਇਤਾ ਕਰਨ ਲਈ ਸੀ ਤੇ ਅਧਿਕਾਰਤ ਭਵਿੱਖਬਾਣੀ ਲਈ ਨਹੀਂ ਵਰਤੀ ਜਾਏਗੀ।
ਨਿਊਯਾਰਕ ਟਾਈਮਜ਼ ਸੋਮਵਾਰ ਨੂੰ ਇਸ ਬਾਰੇ ਰਿਪੋਰਟ ਦੇਣ ਵਾਲਾ ਪਹਿਲਾ ਅਖਬਾਰ ਸੀ। ਟਰੰਪ ਨੇ ਐਰੀਜ਼ੋਨਾ ਜਾਣ ਵਾਲੇ ਸਾਂਝੇ ਬੇਸ ਐਂਡਰਿਊਜ਼ ਵਿੱਚ ਏਅਰ ਫੋਰਸ ਦੇ ਜਹਾਜ 'ਤੇ ਸਵਾਰ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਅਨੁਮਾਨ ਬਿਨਾਂ ਕਿਸੇ ਘਟਾਓ ਦੇ ਹਨ। ਵ੍ਹਾਈਟ ਹਾਊਸ ਦੇ ਪ੍ਰੈੱਸ ਸੱਕਤਰ ਕਾਇਲੇ ਮੇਕਨੈਨੀ ਨੇ ਬਿਆਨ ‘ਚ ਕਿਹਾ ਕਿ ਮੀਡੀਆ ਜੋਨਸ ਹੌਪਕਿਨਜ਼ ਦਾ ਅਧਿਐਨ ਚਾਰੇ ਪਾਸੇ ਪ੍ਰਦਰਸ਼ਤ ਕਰ ਰਿਹਾ ਹੈ, ਜੋ ਸਹੀ ਤੱਥਾਂ ‘ਤੇ ਅਧਾਰਤ ਨਹੀਂ ਹੈ। ਇਹ ਕਿਸੇ ਵੀ ਸੰਘੀ ਸਰਕਾਰ ਦੇ ਅਨੁਮਾਨਾਂ ਦਾ ਪ੍ਰਤੀਨਿਧ ਨਹੀਂ। ਇਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਤੇ ਵ੍ਹਾਈਟ ਹਾਊਸ ਨੇ ਖਾਰਜ ਕਰ ਦਿੱਤਾ।

EmoticonEmoticon