ਵਿਗਿਆਨੀਆਂ ਦੇ ਇੱਕ ਕੌਮਾਂਤਰੀ ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਜਲਵਾਯੂ ਤਬਦੀਲੀ ਦੇ ਅਸਰਾਂ ਕਾਰਨ ਇਸ ਵਾਰ ਗਰਮ ਹਵਾਵਾਂ, ਊਸ਼ਣ ਕਟੀਬੰਧ ਤੂਫ਼ਾਨ ਤੇ ਅੱਗ ਲੱਗਣ ਦੀਆਂ ਘਟਨਾਵਾਂ ਗੰ ਭੀ ਰ ਰੂਪ ਧਾਰਨ ਕਰ ਸਕਦੀਆਂ ਹਨ। ਲੌਕਡਾਊਨ ਕਾਰਨ ਇਹ ਘਟਨਾਵਾਂ ਹੋਰ ਵੀ ਭਿਆਨਕ ਰੂਪ ਧਾਰਨ ਕਰ ਸਕਦੀਆਂ ਹਨ ਕਿਉਂਕਿ ਇਨ੍ਹਾਂ ਨਾਲ ਨਿਪਟਣ ਲਈ ਉਚਿਤ ਜਤਨ ਨਹੀਂ ਹੋ ਸਕੇ ਹਨ। ਇਸੇ ਲਈ ਇਹ ਸਾਲ ਸਭ ਤੋਂ ਗਰਮ ਹੋ ਸਕਦਾ ਹੈ। ਇੰਟਰਨੈਸ਼ਨਲ ਸੈਂਟਰ ਫ਼ਾਰ ਕਲਾਈਮੇਟ ਚੇਂਜ ਐਂਡ ਡਿਵੈਲਪਮੈਂਟ ਦੀ ਰਿਪੋਰਟ ਵਿੱਚ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਸਾਲ 2020 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋ ਸਕਦਾ ਹੈ। ਰਿਪੋਰਟ ਅਨੁਸਾਰ ਦੱਖਣੀ ਗੋਲਾ–ਅਰਧ ਸਮੇਤ ਦੁਨੀਆ ਦੇ ਹੋਰ ਹਿੱਸੇ ਵੀ ਬਹੁਤ ਇੰਤੇਹਾ ਕਿਸਮ ਦੀਆਂ ਮੌਸਮੀ ਘਟਨਾਵਾਂ ਦਾ ਸਾਹਮਣਾ ਕਰ ਰਹੇ ਹਨ।
ਪੂਰਬੀ ਅਫ਼ਰੀਕਾ ਦੇ ਕੁਝ ਹਿੱਸਿਆਂ ਨੂੰ ਇਸ ਵੇਲੇ ਭਾਰੀ ਮੀਂਹ ਤੋਂ ਬਾਅਦ ਤਬਾਹਕੁੰਨ ਹੜ੍ਹ ਤੇ ਜ਼ਮੀਨ ਖਿਸਕਣ ਦਾ ਖ਼ਤਰਾ ਮਹਿਸੂਸ ਕਰਨਾ ਪੈ ਰਿਹਾ ਹੈ। ਰਿਪੋਰਟ ਅਨੁਸਾਰ ਭਿਆਨਕ ਗਰਮੀ ਦਾ ਸਭ ਤੋਂ ਵੱਧ ਅਸਰ ਉੱਤਰੀ ਗੋਲਾ–ਅਰਧ ਵਿੱਚ ਪੈਣ ਵਾਲੇ ਦੇਸ਼ਾਂ ਉੱਤੇ ਪਵੇਗਾ। ਭਾਰਤ ਬੰਗਲਾਦੇਸ਼ ਸਮੇਤ ਇਨ੍ਹਾਂ ਦੇਸ਼ਾਂ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਲੂ ਦਾ ਕਹਿਰ ਹੋਰ ਤੇਜ਼ ਹੋਵੇਗਾ। ਭਾਰਤ ਅਤੇ ਬੰਗਲਾਦੇਸ਼ ਪਿੱਛੇ ਜਿਹੇ ਅੰਫਾਨ ਤੂਫ਼ਾਨ ਦਾ ਸਾਹਮਣਾ ਕਰ ਚੁੱਕੇ ਹਨ; ਜਿਸ ਕਾਰਨ ਕਈ ਰਾਜਾਂ ਵਿੱਚ ਵਿਆਪਕ ਤ ਬਾ ਹੀ ਹੋਈ ਹੈ।

EmoticonEmoticon