ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ 7 ਵਜੇ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਕੋਰੋਨਾ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 18 ਤਰੀਕ ਤੋਂ ਪੰਜਾਬ ਵਿੱਚ ਕਰਫ਼ਿਊ ਨਹੀਂ ਹੋਵੇਗਾ ਅਤੇ31 ਮਈ ਤੱਕ ਲਾਕਡਾਊਨ ਜਾਰੀਰਹੇਗਾ। ਉਨ੍ਹਾਂ ਕਿਹਾ ਕਿ 18 ਤਰੀਕ ਤੋਂ ਪੰਜਾਬ ਵਿੱਚ ਆਵਾਜਾਈ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਐਨ.ਆਰ.ਆਈ ਵਿਦੇਸ਼ ਤੋਂ ਪੰਜਾਬ ਵਿੱਚ ਆਉਣਗੇ ,ਉਨ੍ਹਾਂ ਦਾ ਕੋਰੋਨਾ ਟੈਸਟ ਹੋਵੇਗਾ।
ਜੇਕਰ ਉਹ ਪਾਜ਼ੀਟਿਵ ਆਉਣੇ ਹਨ ਤਾਂ ਹਸਪਤਾਲ ਦਾਖ਼ਲ ਕੀਤਾ ਜਾਵੇਗਾ ,ਨਹੀਂ ਤਾਂ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੈਡ ਜੋਨ, ਓਰੇਂਜ ਜੋਨ ਅਤੇ ਗ੍ਰੀਨ ਜੋਨ ਖ਼ਤਮ ਕੀਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜੋਨ ਅਤੇ ਅਣ -ਕੰਟੇਨਮੈਂਟ ਜੋਨ ਬਣਾਏ ਜਾਣਗੇ।ਇਸ ਦੌਰਾਨ ਪੰਜਾਬ ‘ਚ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ ,ਕਿਉਂਕਿ ਇਸ ਨਾਲ ਕੋਰੋਨਾ ਜ਼ਿਆਦਾ ਫ਼ੈਲ ਸਕਦਾ ਹੈ।
EmoticonEmoticon