17 May 2020

ਵੱਡੀ ਖ਼ਬਰ: ਪੰਜਾਬ ਵਿੱਚ ਕੱਲ ਤੋਂ ਚੱਲਣਗੀਆਂ ਬੱਸਾਂ?

Tags

ਪੰਜਾਬ 'ਚ ਆਖ਼ਰ 18 ਮਈ ਨੂੰ ਕਰਫਿਊ ਖ਼ਤਮ ਹੋ ਜਾਵੇਗਾ ਪਰ ਇਸ ਦੌਰਾਨ ਲੌਕਡਾਊਨ ਫਿਲਹਾਲ ਜਾਰੀ ਰਹੇਗਾ। ਇਸ ਦੌਰਾਨ ਕੰਟੇਨਮੈਂਟ ਏਰੀਆ 'ਚ ਦੁਕਾਨਾਂ ਤੇ ਛੋਟੇ ਕਾਰੋਬਾਰਾਂ ਨੂੰ ਛੋਟ ਦਿੱਤੀ ਜਾਵੇਗੀ। ਮੰਨਿਆ ਜਾ ਰਿਹਾ ਕਿ ਕਰਫਿਊ ਖੁੱਲ੍ਹਣ ਤੋਂ ਬਾਅਦ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਈਪਾਸ ਦੀ ਲੋੜ ਨਹੀਂ ਹੋਵੇਗੀ ਪਰ ਇਸ ਸਬੰਧੀ ਸਪਸ਼ਟੀਕਰਨ ਸੋਮਵਾਰ ਹੀ ਸਾਹਮਣੇ ਆਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਭੇਜੀਆਂ ਸਿਫ਼ਾਰਸ਼ਾਂ 'ਚ ਰੇਲਵੇ, ਹਵਾਈ ਸੇਵਾ ਤੇ ਬੱਸ ਸੇਵਾ ਵੀ ਬਹਾਲ ਕਰਨ ਦੀ ਮੰਗ ਕੀਤੀ ਹੈ।

ਸੂਬਾ ਸਰਕਾਰ ਨੇ ਸਾਰੇ ਬਜ਼ਾਰਾਂ, ਉਦਯੋਗ ਗਤੀਵਿਧੀਆਂ ਤੇ ਈ-ਕਾਮਰਸ ਕੰਪਨੀਆਂ ਖੋਲ੍ਹਣ ਦੀ ਵੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਸੈਲੂਨ, ਨਾਈ ਦੀ ਦੁਕਾਨ, ਸ਼ੌਪਿੰਗ ਮਾਲ ਤੇ ਸਿਨੇਮਾ ਆਦਿ ਖੋਲ੍ਹਣ ਸਬੰਧੀ ਫਿਲਹਾਲ ਕੁਝ ਸਪਸ਼ਟ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਸਰੀਰਕ ਦੂਰੀ ਲਈ ਯਾਤਰੀਆਂ ਦੀ ਗਿਣਤੀ ਸੀਮਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ 'ਚ ਟੈਕਸੀ, ਬੱਸ, ਰਿਕਸ਼ਾ, ਆਟੋ ਰਿਕਸ਼ਾ ਜਿਹੇ ਵਾਹਨ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ।


EmoticonEmoticon