9 May 2020

ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ, ਕਰਫਿਊ 'ਚ ਢਿਲ ਦੇ ਦਿੱਤੇ ਸੰਕੇਤ

Tags

ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵਾਂਗ ਕੱਲ੍ਹ ਫਿਰ ਲਾਈਵ ਹੋਏ ਉਨ੍ਹਾਂ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਹਰ ਹਫ਼ਤੇ ਲੋਕਾਂ ਨਾਲ ਲਾਈਵ ਹੋਇਆ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ, “ਅੱਜ ਮਨ ਕੀਤਾ ਕਿ ਤੁਹਾਡੇ ਤੇ ਮੇਰੇ ਦਰਮਿਆਨ ਜੋ ਗੱਲਬਾਤ ਹੁੰਦੀ ਹੈ ਉਸਦਾ ਅੰਦਾਜ਼ ਬਦਲਿਆ ਜਾਵੇ ਤੇ ਮੈਂ ਅੱਜ ਤੁਹਾਡੇ ਸਾਰਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿਆਂਗਾ। ਮੈਂ ਅਜਿਹੇ ਸੈਸ਼ਨ ਹਫ਼ਤੇ ‘ਚ ਇੱਕ ਵਾਰ ਜ਼ਰੂਰ ਕਰਾਂਗਾ ਤਾਂ ਜੋ ਤੁਹਾਨੂੰ ਸਰਕਾਰ ਦੇ ਕੰਮਾਂ ਦੀ ਜਾਣਕਾਰੀ ਸਿੱਧੀ ਮਿਲ ਸਕੇ ਤੇ ਅਸੀਂ ਕੋਵਿਡ-19 ਵਿਰੁੱਧ ਜੋ ਲੜਾਈ ਵਿੱਢੀ ਹੈ ਉਸਨੂੰ ਜਾਰੀ ਰੱਖ ਸਕੀਏ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਐਲਾਨ ਵਿੱਚ ਦੱਸਿਆ ਹੈ ਕਿ ਜੇ ਲੋਕ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਡਾਕਟਰਾਂ ਦਾ ਸਾਥ ਦਿੰਦੇ ਰਹੇ ਤਾਂ ਉਹ ਜਲਦ ਹੀ ਕਰਫਿਊ ਵਿੱਚ ਹੋਰ ਢਿੱਲਾਂ ਵੀ ਦੇਣਗੇ। ਇਸ ਬਿਆਨ ਨਾਲ ਸਾਫ ਪਤਾ ਲੱਗਦਾ ਹੈ ਕਿ ਉਹ ਲੋਕਾਂ ਨੂੰ ਸੰਕੇਤ ਕਰ ਰਹੇ ਹਨ ਕੀ ਜਲਦ ਹੀ ਪੰਜਾਬ ਵਿੱਚੋਂ ਕਰਫਿਊ ਚੁੱਕ ਦਿੱਤਾ ਜਾਵੇਗਾ ਪਰ ਇਹ ਤਾਂ ਹੀ ਮੁਮਕਿਨ ਹੋਵੇਗਾ ਜੇ ਕਰੋਨਾ ਦੀ ਸਥਿਤੀ ਇੱਕ ਜਗ੍ਹਾ ਖੜ੍ਹ ਜਾਵੇ ਤੇ ਲੋਕ ਕਰਫਿਊ ਦੀ ਨਿਰਦੇਸ਼ਾਂ ਦਾ ਪੂਰਾ ਪੂਰਾ ਪਾਲਣ ਕਰਨ ਜਿਸ ਨਾਲ ਕਿ ਕਰੋਨਾ ਫੈਲਣ ਤੋਂ ਬਚਿਆ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਲੋਕਾਂ ਵੱਲੋਂ ਖੁਰਾਕੀ ਵਸਤਾਂ ਦੇ ਪੈਕਟ ਨਾ ਮਿਲਣ ਬਾਰੇ ਕੀਤੀ ਸ਼ਿਕਾਇਤ ਦੇ ਸਬੰਧ ਵਿੱਚ ਜ਼ੋਰ ਦਿੰਦਿਆਂ ਕਿਹਾ ਕਿ ਉਹ ਕਿਸੇ ਨੂੰ ਵੀ ਭੁੱਖੇ ਢਿੱਡ ਨਹੀਂ ਸੌਣ ਦੇਣਗੇ ਅਤੇ ਇਸ ਸਬੰਧ ਵਿੱਚ ਉਹ ਖੁਦ ਨਿਗਰਾਨੀ ਰੱਖਣਗੇ ਤਾਂ ਜੋ ਸੂਬੇ ਅੰਦਰ ਹਰ ਲੋੜਵੰਦ/ਗਰੀਬ ਵਿਅਕਤੀ ਤੱਕ ਖੁਰਾਕੀ ਵਸਤਾਂ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ।


EmoticonEmoticon