2 May 2020

ਏ ਐੱਸ ਆਈ ਨੂੰ ਬੋਨਟ ਤੇ ਘਸੀਟਣ ਵਾਲੇ ਤੇ ਡੀਜੀਪੀ ਦਾ ਵੱਡਾ ਐਕਸ਼ਨ

Tags

ਜਲੰਧਰ: ਇੱਥੇ ਇੱਕ ਵਿਗੜੇ ਹੋਏ ਨੌਜਵਾਨ ਨੇ ਸ਼ਰਮਨਾਕ ਕਾਰਾ ਕਰਦਿਆਂ ਸ਼ਹਿਰ ਦੇ ਮਿਲਕ ਬਾਰ ਚੌਕ 'ਚ ਚੌਕਪੋਸਟ ਤੇ ਖੜੇ ਪੁਲਿਸ ਕਰਮੀ 'ਤੇ ਕਾਰ ਚੜਾ ਦਿੱਤੀ ਤੇ ਇਕ ਏਐਸਆਈ ਨੂੰ ਕਾਫੀ ਦੂਰ ਤਕ ਘੜੀਸਦਾ ਹੋਇਆ ਲੈ ਗਿਆ। ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਕੇ 'ਤੇ ਖੜੇ ਪੁਲਿਸ ਕਰਮੀਆਂ ਨੇ ਕਾਰ 'ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸਨੇ ਡਿਊਟੀ 'ਤੇ ਤਾਇਨਾਤ ਏ ਐੱਸ ਆਈ ਮੁਲਖ਼ ਰਾਜ 'ਤੇ ਗੱਡੀ ਚੜਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ।

ਮੌਕੇ 'ਤੇ ਐਡੀਸ਼ਨਲ ਐਸਐਚਓ ਗੁਰਦੇਵ ਸਿੰਘ ਨੇ ਪਿੱਛਾ ਕਰਕੇ ਬੜੀ ਮੁਸ਼ਕਿਲ ਨਾਲ ਨੌਜਵਾਨ ਨੂੰ ਕਾਬੂ ਕੀਤਾ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, "ਕਾਰ ਚਾਲਕ ਅਨਮੋਲ ਮਹਿਮੀ, ਉਸ ਦੇ ਪਿਤਾ ਪਰਮਿੰਦਰ ਕੁਮਾਰ (ਕਾਰ ਮਾਲਕ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।" ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਨਾਕੇ 'ਤੇ ਖੜੇ ਪੁਲਿਸ ਕਰਮੀਆਂ ਨੇ ਕਾਰ 'ਚ ਸਵਾਰ ਨੌਜਵਾਨ ਨੂੰ ਰੁਕਣ ਲਈ ਕਿਹਾ ਤਾਂ ਉਸ ਨੇ ਡਿਊਟੀ 'ਤੇ ਤਾਇਨਾਤ ਏਐਸਆਈ ਮੁਲਖ ਰਾਜ 'ਤੇ ਗੱਡੀ ਚੜ੍ਹਾ ਦਿੱਤੀ। ਮੁਲਜ਼ਮ ਨੌਜਵਾਨ ਦੂਰ ਤਕ ਪੁਲਿਸ ਕਰਮੀ ਨੂੰ ਘੜੀਸਦਾ ਹੋਇਆ ਲੈ ਗਿਆ।


EmoticonEmoticon