ਕਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਇਕ ਹੋਰ ਸੰਕਟ ਲੋਕਾਂ ਦੇ ਸਾਹਮਣੇ ਆ ਖੜ੍ਹਾ ਹੋਇਆ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ ਲੋਕ ਐੱਸਬੀਆਈ ਦੇ ਏਟੀਐੱਮ ਬਰਾਂਚ ਦੇ ਅੱਗੇ ਖੜ੍ਹੇ ਹੋਏ ਹਨ ਤੇ ਉਨ੍ਹਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਏਟੀਐਮ ਖਾਤੇ ਵਿੱਚੋਂ ਆਪਣੇ ਆਪ ਟ੍ਰਾਂਜੈਕਸ਼ਨਾਂ ਹੋ ਰਹੀਆਂ ਹਨ । ਜੋ ਰਿਪੋਰਟਰ ਉੱਥੇ ਪਹੁੰਚੇ ਹਨ ਉਨ੍ਹਾਂ ਦੇ ਵੀ ਬੈਂਕ ਖਾਤੇ ਵਿੱਚੋਂ ਪੈਸੇ ਨਿਕਲ ਚੁੱਕੇ ਹਨ। ਦੱਸ ਦੇਈਏ ਕਿ ਇਹ ਏਟੀਐੱਮ ਐੱਸਬੀਆਈ ਬਰਾਂਚ ਦਾ ਹੈ । ਲੋਕਾਂ ਨੇ ਆਪਣੀ ਸ਼ਿਕਾਇਤ ਬੈਂਕ ਦੇ ਅੰਦਰ ਦਰਜ ਕਰਵਾ ਦਿੱਤੀ ਗਈ ਹੈ ਤੇ ਬੈਂਕ ਹੁਣ ਪੜਤਾਲ ਕਰ ਰਿਹਾ ਹੈ ਕਿ ਆਖਰ ਇਹ ਪੈਸੇ ਗਏ ਤਾਂ ਗਏ ਕਿਧਰ ।
ਇੱਕ ਹੋਰ ਜ਼ਰੂਰੀ ਸੂਚਨਾ ਦੱਸ ਦੀਏ ਕਿ ਜਿਵੇਂ ਸਾਰੇ ਲੋਕ ਘਰੇ ਬੈਠੇ ਹਨ ਤਾਂ ਕਈ ਵਾਰ ਆਪਣੇ ਬੈਂਕ ਖਾਤਿਆਂ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਵੀ ਆਪਣੇ ਬੈਂਕ ਅਕਾਊਂਟ ਵਿਚ ਪੈਸੇ ਦਾ ਧਿਆਨ ਰੱਖੋ ਤੇ ਵੇਖਦੇ ਰਹੋ ਕਿਤੇ ਵੱਧ ਘੱਟ ਤਾਂ ਨਹੀਂ ਹੋ ਰਹੇ। ਜੇ ਕੋਈ ਅਜਿਹੀ ਦਿੱਕਤ ਆਉਂਦੀ ਹੈ ਤਾਂ ਜਲਦ ਤੋਂ ਜਲਦ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਆਪਣਾ ਕਾਰਡ ਬਲਾਕ ਕਰਵਾਓ ਇਸ ਨਾਲ ਤੁਹਾਡੇ ਹੋਰ ਪੈਸੇ ਨਹੀਂ ਨਿਕਲਣਗੇ।

EmoticonEmoticon