ਕਰੋਨਾ ਵਾਇਰਸ ਲਾਗ ਡਾਊਨ ਦੌਰਾਨ ਸੀਬੀਐਸਈ ਬੋਰਡ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਅਜਿਹੇ ਸਮੇਂ ਚ ਦਸਵੀਂ ਬੋਰਡ ਦੀ ਪ੍ਰੀਖਿਆ ਸੰਭਵ ਨਹੀਂ ਹੈ ਤੇ ਬੱਚਿਆਂ ਨੂੰ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਪਾਸ ਕੀਤਾ ਜਾਵੇਗਾ। ਹਾਲਾਂਕਿ ਬਾਰ੍ਹਵੀਂ ਦੇ ਪੇਪਰਾਂ ਤੇ ਅਜੇ ਸ਼ਸ਼ੋਪੰਜ ਵਾਲੀ ਸਥਿਤੀ ਬਰਕਰਾਰ ਰੱਖੀ ਗਈ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਸੀਬੀਐਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਕਿਹਾ ਹੈ ਕਿ ਇੱਕ ਅਪਰੈਲ ਦੇ ਸਰਕੁਲਰ ਮੁਤਾਬਿਕ ਬਾਰ੍ਹਵੀਂ ਦੇ ਪੇਪਰ ਲਾਕਡਾਊਨ ਅਤੇ ਅੱਗੇ ਦੀ ਸਥਿਤੀ ਦੇ ਹਿਸਾਬ ਨਾਲ ਪਲਾਨ ਹੋਣਗੇ ਪੇਪਰ ਕਦੋਂ ਹੋਣਗੇ ਇਸ ਦੀ ਜਾਣਕਾਰੀ ਦਸ ਦਿਨ ਪਹਿਲਾਂ ਦੇ ਦਿੱਤੀ ਜਾਵੇਗੀ।
ਅਨੁਰਾਗ ਤ੍ਰਿਪਾਠੀ ਨੇ ਸਾਫ ਕਰ ਦਿੱਤਾ ਹੈ ਕਿ ਤਿੰਨ ਮਈ ਤੋਂ ਬਾਅਦ ਤੈਅ ਕੀਤਾ ਜਾਵੇਗਾ ਕਿ ਬਾਰ੍ਹਵੀਂ ਦੀ ਪ੍ਰੀਖਿਆ ਕਦੋਂ ਲੈਣੀ ਹੈ। ਜੇਕਰ ਲਾਕਡਾਊਨ ਅੱਗੇ ਵਧਦਾ ਹੈ ਤਾਂ ਪਲਾਨ ਉਸ ਨਾਲ ਕੀਤਾ ਜਾਵੇਗਾ। ਤ੍ਰਿਪਾਠੀ ਨੇ ਇਹ ਵੀ ਦੱਸਿਆ ਕਿ ਜੋ ਪੇਪਰ ਹੋ ਚੁੱਕੇ ਹਨ ਉਨ੍ਹਾਂ ਦੀਆਂ ਕਾਪੀਆਂ ਦੀ ਜਾਂਚ ਕਿਤੇ ਕਿਤੇ ਸ਼ੁਰੂ ਹੋ ਚੁੱਕੀ ਹੈ। ਫਿਲਹਾਲ ਨਤੀਜੇ ਬਣਾਉਣ ਚ ਦੋ ਮਹੀਨਿਆਂ ਦਾ ਸਮਾਂ ਲੱਗੇਗਾ।

EmoticonEmoticon