6 May 2020

ਜਿਹੜੇ ਕਹਿੰਦੇ ਸੀ ਨੂਰ ਦੀ ਸਮਾਜ ਨੂੰ ਕੀ ਦੇਣ, ਉਹ ਦੇਖ ਲਵੋ, ਰਾਜਾ ਵੜਿੰਗ ਨੇ ਵੀ ਦਿੱਤਾ ਸਾਥ

Tags

ਟਿਕਟੌਕ ‘ਤੇ ਇੱਕ ਛੋਟੀ ਬੱਚੀ ਨੂਰ ਬਹੁਤ ਹੀ ਮਸ਼ਹੂਰ ਹੋ ਰਹੀ ਹੈ। ਉਸ ਦੀਆਂ ਵੀਡੀਓਜ਼ ਇੰਨਾਂ ਹਸਾਉਂਦੀਆਂ ਹਨ ਕਿ ਢਿੱਡੀ ਪੀੜਾਂ ਪੈਣ ਲੱਗ ਜਾਂਦੀਆਂ ਹਨ। ਲੋਕ ਉਸ ਨੂੰ ਬੇਹਦ ਪਸੰਦ ਕਰਦੇ ਹਨ ਤੇ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾਇਰਲ ਹੋਈ ਹੁੰਦੀ ਹੈ। ਨੂਰ ਦੀਆਂ ਵੀਡੀਓਜ਼ ਦੇ ਮੂਰੀਦ ਹੁਣ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹੋ ਗਏ ਹਨ। ਨੂਰ ਦੀ ਇਹ ਵੀਡੀਓ ਤੁਹਾਨੂੰ ਦੇਸ਼ ਲਈ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਦੀ ਯਾਦ ਦੀ ਦਵਾਏਗੀ, 

ਜਿਸ ਨੂੰ ਸਾਡੀ ਨੌਜਵਾਨ ਪੀੜੀ ਅੱਜ ਕਿੱਧਰੇ ਭੁੱਲੀ ਬੈਠੀ ਹੈ। ਅੱਜ ਕੱਲ੍ਹ ਦੇ  ਬੱਚਿਆਂ ਨੂੰ ਤਾਂ ਉਨ੍ਹਾਂ ਦਾ ਨਾਮ ਵੀ ਸ਼ਾਇਦ ਹੀ ਪਤਾ ਹੋਵੇ। ਅਜਿਹੇ ‘ਚ ਇਹ ਵੀਡੀਓ ਸਮਾਜ ਦੀਆਂ ਅੱਖਾਂ ‘ਚ ਚਾਨਣਾ ਜ਼ਰੂਰ ਪਾ ਰਹੀ ਹੈ।ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ‘ਤੇ ਨੂਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਵਾਕਿਆ ਹੀ ਸ਼ਲਾਘਾਯੋਗ ਹੈ। ਇਸ ਵਾਰ ਨੂਰ ਦੀ ਇਹ ਵੀਡੀਓ ਸਮਾਜਿਕ ਸਚਾਈ ਬਿਆਨ ਕਰ ਰਹੀ ਹੈ।


EmoticonEmoticon