1 June 2020

ਪੰਜਾਬ ਸਰਕਾਰ ਨੇ ਜ਼ਾਰੀ ਕੀਤੀ ਅਨਲੌਕ-1 ਦੀ ਗਾਈਡਲਾਈਨ, ਜਾਣੋ ਅੱਜ ਤੋਂ ਕੀ ਖੁਲ੍ਹੇਗਾ ਤੇ ਕੀ ਰਹੇਗਾ ਬੰਦ!

Tags

ਕੱਲ੍ਹ ਕੇਂਦਰ ਸਰਕਾਰ ਨੇ ਦੇਸ਼ ਵਿੱਚ ਲੌਕਡਾਉਨ 5.0 ਦਾ ਐਲਾਨ ਕੀਤਾ ਸੀ।ਜਿਸ ਦਾ ਨਾਅ ਉਨ੍ਹਾਂ ਅਨਲੌਕ 1 ਦੱਸਿਆ।ਪੰਜਾਬ 'ਚ ਵੀ ਹੁਣ ਇਹ 1 ਜੂਨ ਯਾਨੀ ਕੱਲ੍ਹ ਤੋਂ 30 ਜੂਨ ਤੱਕ ਲਾਗੂ ਰਹੇਗਾ।ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਸਥਾਨ ਸ਼ਰਤਾਂ ਦੇ ਨਾਲ 8 ਜੂਨ ਤੋਂ ਖੁੱਲ੍ਹਣਗੇ।ਇਸ ਦੇ ਨਾਲ ਹੀ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਐਤਵਾਰ ਦੇਰ ਸ਼ਾਮ ਮੁੱਖ ਮੰਤਰੀ ਵਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਪੰਜਾਬ ਵਿੱਚ ਈ-ਕਾਮਰਸ ਨੂੰ ਗ਼ੈਰ-ਜ਼ਰੂਰੀ ਸਮੇਤ ਸਾਰੀਆਂ ਚੀਜ਼ਾਂ ਲਈ ਆਗਿਆ ਹੈ ਯਾਨੀ ਆਨਲਾਇਨ ਸ਼ੌਪਿੰਗ ਕਰ ਤੁਸੀ ਕੁੱਝ ਵੀ ਹੋਮ ਡਿਲਵਰ ਕਰਵਾ ਸਕੋਗੇ।

8 ਜੂਨ ਤੋਂ ਪੰਜਾਬ 'ਚ ਖੁੱਲ੍ਹ ਸਕਣਗੀਆਂ ਇਹ ਸੇਵਾਵਾਂ:- ਧਾਰਮਿਕ ਸਥਾਨ / ਪੂਜਾ ਸਥਾਨ , ਹੋਟਲ, ਰੈਸਟੋਰੈਂਟ ਅਤੇ ਪਰਾਹੁਣਚਾਰੀ ਸੰਬੰਧੀ ਸੇਵਾਵਾਂ , ਸ਼ਾਪਿੰਗ ਮਾਲ। ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਵੀ ਮਿਆਰੀ ਓਪਰੇਟਿੰਗ ਪ੍ਰਕਿਰਿਆ ਦੇ ਅਨੁਸਾਰ ਦਰਸ਼ਕਾਂ ਤੋਂ ਬਿਨਾਂ ਖੁਲ੍ਹ ਸਕਦੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਤੋਂ ਤੁਰੰਤ ਪ੍ਰਭਾਵ ਨਾਲ ਨਾਨ ਕੰਨਟੇਨਮੈਂਟ ਜ਼ੋਨ 'ਚ ਸ਼ ਰਾ ਬ ਦੇ ਠੇ ਕੇ, ਬਿਊਟੀ ਪਾਲਰ, ਸਪਾ ਸੈਂਟਰ ਆਦਿ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ।
ਪੰਜਾਬ 'ਚ ਦੁਕਾਨਾਂ ਖੁੱਲ੍ਹਣ ਦਾ ਸਮਾਂ 7 ਸਵੇਰੇ ਵਜੇ ਤੋਂ ਸ਼ਾਮ 7 ਵਜੇ ਹੀ ਰਹੇਗਾ। ਜਦਕਿ ਸ਼ ਰਾ ਬ ਦੇ ਠੇਕੇ ਖੋਲ੍ਹਣ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।

ਇਹ ਸੇਵਾਵਾਂ ਰਹਿਣਗੀਆਂ ਬੰਦ:- ਸਿਨੇਮਾ ਹਾਲ, ਜਿਮਨੇਜ਼ੀਅਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਆਦਿ ਜਗ੍ਹਾਵਾਂ, ਸਮਾਜਿਕ/ ਰਾਜਨੀਤਿਕ / ਖੇਡਾਂ / ਮਨੋਰੰਜਨ / ਅਕਾਦਮਿਕ / ਸਭਿਆਚਾਰਕ / ਧਾਰਮਿਕ ਕਾਰਜਾਂ ਅਤੇ ਹੋਰ ਵੱਡੇ ਇੱਕਠੇ ਨੂੰ ਇਜਾਜ਼ਤ ਨਹੀਂ ਹੈ।


EmoticonEmoticon