ਪੰਜਾਬ ‘ਚ ਕੋਰੋਨਾਵਾਇਰਸ ਦੇ ਅੱਜ 56 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 2719 ਹੋ ਗਈ ਹੈ। ਅੱਜ ਸੂਬੇ ‘ਚ ਅੰਮ੍ਰਿਤਸਰ ਤੋਂ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੱਜ ਸਭ ਤੋਂ ਵੱਧ 20 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਦਰਜ ਕੀਤੇ ਗਏ ਹਨ। ਉਥੇ ਹੀ ਲੁਧਿਆਣਾ ‘ਚ 15, ਮੁਹਾਲੀ, ਜਲੰਧਰ ਤੇ ਸੰਗਰੂਰ ਤੋਂ 5-5 ਜਦਕਿ ਪਠਾਨਕੋਟ ਤੋਂ 3 ਅਤੇ ਪਟਿਆਲਾ, ਤਰਨਤਾਰਨ ਤੇ ਰੋਪੜ ਤੋਂ 1-1 ਮਰੀਜ਼ ਕੋਰੋਨਾਵਾਇਰਸ ਪਾਜ਼ਿਟਿਵ ਪਾਏ ਗਏ ਹਨ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 2167 ਵਿਅਕਤੀ ਠੀਕ ਹੋ ਚੁੱਕੇ ਹਨ।
9 June 2020
Subscribe to:
Post Comments (Atom)


EmoticonEmoticon