1 June 2020

ਡਰਾਈਵਿੰਗ ਲਾਇਸੈਂਸ ਬਣਾਉਣਾ ਹੈ ਤਾਂ ਵੇਖ ਲਵੋ ਇਹ ਖਬਰ

Tags

ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਨਿਯਮਤ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਅਤੇ ਮਿਤੀ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਇਕ ਆੱਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਡਰਾਈਵਿੰਗ ਟੈਸਟ ਦੇ ਇਸ ਮੰਤਵ ਲਈ ਡਰਾਈਵਿੰਗ ਟ੍ਰੈਕ 1 ਜੂਨ, 2020 ਤੋਂ ਕਾਰਜ਼ਸੀਲ ਹੋ ਗਏ ਹਨ। ਹੁਣ ਲਰਨਿੰਗ ਡਰਾਈਵਿੰਗ ਲਾਇਸੰਸ ਲਈ ਬਿਨੈ-ਪੱਤਰ ਦੇਣ ਵਾਲੇ ਬਿਨੈਕਾਰ ਨੂੰ ਉਸੇ ਦਿਨ ਲਰਨਿੰਗ ਡਰਾਈਵਿੰਗ ਲਾਇਸੰਸ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਪਹਿਲੀ ਜੂਨ ਤੋਂ ਲੋਕਾਂ ਨੂੰ ਮੁੜ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਹੁਣ ਲਰਨਿੰਗ ਡਰਾਈਵਿੰਗ ਲਾਇਸੰਸ, ਸਥਾਈ ਡਰਾਈਵਿੰਗ ਲਾਇਸੰਸ, ਲਾਈਸੰਸ ਨਵਿਆਉਣਾ ਤੇ ਡੁਪਲੀਕੇਟ ਡਰਾਈਵਿੰਗ ਲਾਈਸੰਸ ਅਪਲਾਈ ਕਰਨ ‘ਤੇ ਉਸੇ ਦਿਨ ਬਿਨੈਕਾਰ ਨੂੰ ਦਿੱਤਾ ਜਾਵੇਗਾ। 

ਪਹਿਲੇ ਪੜਾਅ ਵਿਚ ਲਰਨਿੰਗ ਲਾਇਸੰਸ ਲਈ ਬਿਨੈ-ਪੱਤਰ ਦੇਣ ਤੋਂ 15 ਮਿੰਟ ਬਾਅਦ ਬਿਨੈਕਾਰ ਨੂੰ ਡਰਾਈਵਿੰਗ ਟਰੈਕ ’ਤੇ ਸਾਰੇ ਦਸਤਾਵੇਜ ਮੁਕੰਮਲ ਹੋਣ ਉਪਰੰਤ 30 ਸਲਾਊਟ ਦਿੱਤੇ ਜਾਣਗੇ । ਇਸੇ ਤਰ੍ਹਾਂ ਸਥਾਈ ਡਰਾਈਵਿੰਗ ਲਾਇਸੰਸ ਬਣਾਉਣ ਲਈ 20 ਸਲਾਊਟ ਰੱਖੇ ਜਾਣਗੇ। ਦਸਤਾਵੇਜਾਂ ਦੀ ਪੜਤਾਲ ਤੇ ਜਾਂਚ ਤੋਂ ਬਾਅਦ ਬਿਨੈਕਾਰ ਨੂੰ ਉਸੇ ਦਿਨ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤਕ ਲਾਇਸੰਸ ਜਾਰੀ ਕਰ ਦਿੱਤਾ ਜਾਵੇਗਾ। ਜੇਕਰ ਬਿਨੈਕਾਰ ਉਸੇ ਦਿਨ ਸ਼ਾਮ ਨੂੰ ਲਾਇਸੰਸ ਲੈਣ ਦਾ ਇਛੁੱਕ ਨਹੀਂ ਹੈ ਅਤੇ ਡਾਕ ਰਾਹੀਂ ਅਪਣੇ ਘਰ ਦੇ ਪਤੇ ‘ਤੇ ਪ੍ਰਾਪਤ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਸਪੀਡ ਪੋਸਟ ਜਾਂ ਰਜਿਸਟਰੀ ‘ਤੇ ਆਉਣ ਵਾਲੇ ਖ਼ਰਚੇ ਦੀ ਅਦਾਇਗੀ ਕਰਨੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਡਰਾਈਵਿੰਗ ਲਾਇਸੰਸ ਨਵਿਆਉਣ ਜਾਂ ਡੁਪਲੀਕੇਟ ਲਾਇਸੰਸ ਲਈ 30 ਸਲਾਊਟ ਲੈਣ ਤੋਂ ਬਾਅਦ ਬਿਨੈਕਾਰ ਉਸੇ ਦਿਨ ਦੁਪਹਿਰ 3 ਤੋਂ ਸ਼ਾਮ 5 ਵਜੇ ਤਕ ਲਾਇਸੰਸ ਪ੍ਰਾਪਤ ਕਰ ਸਕਦਾ ਹੈ ਜੇਕਰ ਬਿਨੈਕਾਰ ਡਾਕ ਰਾਹੀਂ ਲਾਇਸੰਸ ਘਰ ਦੇ ਪਤੇ ‘ਤੇ ਪ੍ਰਾਪਤ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਵੀ ਇਹ ਸਹੂਲਤ ਮਿਲੇਗੀ। 

ਜਿਨ੍ਹਾਂ ਬਿਨੈਕਾਰਾਂ ਨੇ ਆਨ ਲਾਈਨ ਮੁਲਾਕਾਤ ਦਾ ਸਮਾਂ ਲਿਆ ਹੈ, ਕੇਵਲ ਉਨ੍ਹਾਂ ਨੂੰ ਹੀ ਟਰੈਕ ‘ਤੇ ਆਉਣ ਦੀ ਇਜ਼ਾਜਤ ਹੋਵੇਗੀ। ਟਰੈਕ ‘ਤੇ ਆਉਣ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੋਵੇਗਾ। “ਮੋਟਰ ਵਹੀਕਲ ਐਕਟ 1988 ਦੇ ਤਹਿਤ ਜਾਰੀ ਕੀਤੇ ਸਾਰੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਕੋਈ ਦੇਰੀ ਫੀਸ ਨਹੀਂ ਲਈ ਜਾਵੇਗੀ, ਜਿਸ ਵਿੱਚ ਫਰਵਰੀ 2020 ਤੋਂ ਬਾਅਦ ਖ਼ਤਮ ਹੋਏ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ। ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਟੈਸਟ ਦੇਣ ਸਬੰਧੀ ਪੂਰਵ ਬੁਕਿੰਗ ਲਈ ਕੋਈ ਵੀ ਵੈੱਬਸਾਈਟ www.sarathi.parivahan.gov.in ’ਤੇ ਲੌਗਇਨ ਕਰ ਸਕਦਾ ਹੈ।


EmoticonEmoticon