13 June 2020

ਫੇਰ ਹੋਇਆ ਤੇਲ ਮਹਿੰਗਾ, ਹਫਤੇ 'ਚ ਹੋ ਗਿਆ ਇਕੱਠਾ ਹੀ ਏਨਾ ਮਹਿੰਗਾ

Tags

ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਉਣ ਦਾ ਸਿਲਸਿਲਾ ਅਜੇ ਵੀ ਨਹੀਂ ਰੁਕਿਆ ਹੈ। ਪੈਟਰੋਲ-ਡੀਜ਼ਲ ਲਗਾਤਾਰ ਸੱਤਵੇਂ ਦਿਨ ਮਹਿੰਗਾ ਹੋ ਗਿਆ ਹੈ। ਪਿਛਲੇ ਸੱਤ ਦਿਨਾਂ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 3.9 ਰੁਪਏ ਅਤੇ 4 ਰੁਪਏ ਵਧੀ ਹੈ। ਸ਼ਨੀਵਾਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ 0.59 ਰੁਪਏ ਵਧ ਕੇ 75.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 0.58 ਰੁਪਏ ਵਧ ਕੇ 73.39 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਅਨੁਸਾਰ ਮਈ ‘ਚ ਕੁਲ ਤੇਲ ਦੀ ਖਪਤ 1465 ਮਿਲੀਅਨ ਟਨ ਸੀ। 

ਇਹ ਖਪਤ ਅਪ੍ਰੈਲ ਦੇ ਮੁਕਾਬਲੇ 47.4 ਪ੍ਰਤੀਸ਼ਤ ਵਧੇਰੇ ਹੈ, ਪਰ ਪਿਛਲੇ ਸਾਲ ਮਈ ਦੇ ਮੁਕਾਬਲੇ, ਇਹ ਮੰਗ 23.3 ਪ੍ਰਤੀਸ਼ਤ ਘੱਟ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਤੇਲ ਕੀਮਤਾਂ ਵਿਚ ਵਾਧੇ ਖ਼ਿ ਲਾ ਫ਼ ਰੋ ਸ ਜ਼ਾਹਿਰ ਕਰਦਿਆਂ ਇਨ੍ਹਾਂ ਨੂੰ ਘਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਉਪਜੀ ਸਥਿਤੀ ਕਾਰਨ ਟਰਾਂਸਪੋਰਟ ਸੈਕਟਰ ਪਹਿਲਾਂ ਹੀ ਸੰਕਟ ਵਿਚ ਹੈ ਤੇ ਸਰਕਾਰ ਨੂੰ ਹੱਥ ਫੜਨਾ ਚਾਹੀਦਾ ਹੈ ਨਾ ਕਿ ਮਾਲੀਆ ਇਕੱਤਰ ਕਰਨ ਦੇ ਮੌਕੇ ਭਾਲਣੇ ਚਾਹੀਦੇ ਹਨ।


EmoticonEmoticon