21 June 2020

ਹੁਣ ਵਧਣਗੀਆਂ ਮੁਸ਼ਕਲਾਂ, ਅਮਰੀਕਾ ਦਾ ਭਾਰਤ ਨੂੰ ਵੱਡਾ ਝਟਕਾ

Tags

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਡਾ ਝ ਟ ਕਾ ਦੇਣ ਦੀ ਤਿਆਰੀ 'ਚ ਹਨ। ਡੋਨਲਡ ਟਰੰਪ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ‘ਚ ਨਵੀਂ ਵੀਜ਼ਾ ਪਾਬੰਦੀਆਂ ਦਾ ਐਲਾਨ ਕਰਨਗੇ। ਉਨ੍ਹਾਂ ਇਹ ਐਤਵਾਰ ਨੂੰ ਫੌਕਸ ਨਿਊਜ਼ ਨੂੰ ਇੱਕ ਇੰਟਰਵਿਊ ਦੌਰਾਨ ਇਹ ਗੱਲ ਕਹੀ। ਫੌਕਸ ਨਿਊਜ਼ ਦੇ ਮੁਖੀ ਵ੍ਹਾਈਟ ਹਾਊਸ ਦੇ ਪੱਤਰਕਾਰ ਜਾਨ ਰਾਬਰਟਸ ਨੇ ਟਵੀਟ ਕੀਤਾ ਕਿ ਐਚ-1 ਬੀ, ਐਚ-2 ਬੀ, ਐਲ-1 ਤੇ ਜੇ-1 ਵੀਜ਼ਾ ‘ਤੇ ਪਾਬੰਦੀ ਲਗਾਈ ਜਾਵੇਗੀ।

ਹਾਲਾਂਕਿ, ਟਰੰਪ ਨੇ ਕੋਈ ਵੇਰਵਾ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਮੰਨਿਆ ਕਿ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਰਿਪੋਰਟਾਂ ਅਨੁਸਾਰ ਯੂਐਸ ਨੈਸ਼ਨਲ ਪਬਲਿਕ ਰੇਡੀਓ ਨੇ ਖਬਰ ਦਿੱਤੀ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਐਚ 1 ਬੀ, ਐਲ 1 ਸਮੇਤ ਹੋਰ ਵੀਜ਼ਾ ਮੁਅੱਤਲ ਕਰਨ ਲਈ ਐਕਜ਼ੀਕਿਊਟ ਕਰਨ ਦੇ ਹੁਕਮ ਨੂੰ ਅਕਤੂਬਰ ਦੇ ਅਖੀਰ ਵਿੱਚ ਮਨਜ਼ੂਰੀ ਦੇ ਸਕਦੇ ਹਨ।ਡੋਨਲਡ ਟਰੰਪ ਕਿਹਾ ਕਿ ਅਸੀਂ ਕੱਲ੍ਹ ਜਾਂ ਅਗਲੇ ਦਿਨ ਵੀਜ਼ਾ ਦਾ ਐਲਾਨ ਕਰਾਂਗੇ।


EmoticonEmoticon