11 June 2020

ਕੈਪਟਨ ਨੇ ਕਰਤੇ ਨਵੇਂ ਐਲਾਨ, ਹੁਣ ਵੰਡੇ ਜਾ ਰਹੇ ਨੇ ਸਮਾਰਟਫੋਨ, ਟੀਵੀ

Tags

ਪੰਜਾਬ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਨੂੰ ਉਨ੍ਹਾਂ ਵਿਦਿਆਰਥੀਆਂ ਦਾ ਡਾਟਾ ਇਕੱਤਰ ਕਰਨ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ ਕੋਲ ਟੈਲੀਵੀਜ਼ਨ, ਸਮਾਰਟਫੋਨ, ਰੇਡੀਓ, ਲੈਪਟਾਪ ਅਤੇ ਇੰਟਰਨੈਟ ਦੀ ਵਰਤੋਂ ਨਹੀਂ ਹੈ। ਸਰਕਾਰ ਨੇ ਇਹ ਕਦਮ 11ਵੀਂ ਜਮਾਤ ਦੀ ਇੱਕ ਲੜਕੀ ਵੱਲੋਂ ਸਮਾਰਟਫੋਨ ਤੇ ਇੰਟਰਨੈੱਟ ਨਾ ਹੋਣ ਕਰਕੇ ਪੜ੍ਹਾਈ ਦੇ ਨੁ ਕ ਸਾ ਨ ਤੋਂ ਦੁਖੀ ਹੋ ਖੁ ਦ ਕੁ ਸ਼ੀ ਕਰਨ ਮਗਰੋਂ ਚੁੱਕਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਜਗਰੂਪ ਸਿੰਘ ਨੇ ਕਿਹਾ, "ਸਾਨੂੰ ਰਾਜ ਸਰਕਾਰ ਤੋਂ ਅਜਿਹੇ ਵਿਦਿਆਰਥੀਆਂ ਦਾ ਡਾਟਾ ਇਕੱਤਰ ਕਰਨ ਦੇ ਆਦੇਸ਼ ਮਿਲੇ ਹਨ ਜਿਨ੍ਹਾਂ ਕੋਲ ਮੋਬਾਈਲ ਫੋਨ ਅਤੇ ਹੋਰ ਯੰਤਰ ਨਹੀਂ ਹਨ (ਆਨਲਾਈਨ ਕਲਾਸਾਂ ਲੈਣੀਆਂ) ... ਸਿਰਫ 50-60 ਫੀਸਦ ਵਿਦਿਆਰਥੀਆਂ ਕੋਲ ਹੀ ਸਮਾਰਟ ਫੋਨ ਹਨ,"।

  ਪੀੜਤ 17 ਸਾਲਾ, ਜੋ ਕਿ ਪੰਜਾਬ ਦੇ ਮਾਨਸਾ ਵਿੱਚ ਖੇਤ ਮਜ਼ਦੂਰ ਦੀ ਧੀ ਸੀ, ਕਈ ਹਫ਼ਤਿਆਂ ਤੋਂ ਸਮਾਰਟਫੋਨ ਦੀ ਮੰਗ ਕਰ ਰਹੀ ਸੀ ਪਰ ਮਾੜੀ ਆਰਥਿਕ ਸਥਿਤੀ ਕਾਰਨ ਉਸ ਦਾ ਪਰਿਵਾਰ ਉਸਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਿਆ। ਪਿਤਾ ਦੇ ਬਿਆਨ ਅਨੁਸਾਰ ਪੀੜਤ ਲੜਕੀ ਤ ਣਾ ਅ ਵਿਚ ਰਹਿੰਦੀ ਸੀ ਅਤੇ ਇਸ ਲਈ ਆਪਣੀ ਜ਼ਿੰ ਦ ਗੀ ਖ ਤ ਮ ਕਰ ਦਿੱਤੀ, ਜਾਂਚ ਅਧਿਕਾਰੀ ਮੱਖਣ ਸਿੰਘ ਨੇ ਦੱਸਿਆ।


EmoticonEmoticon