6 June 2020

ਬੂਟ ਪਾਲਿਸ਼ ਕਰਨ ਵਾਲੇ ਨੂੰ ਮਿਲੇ ਮਨਪ੍ਰੀਤ ਬਾਦਲ ਤਾਂ ਉਸ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

Tags

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਭਗਤ ਕਬੀਰ ਦੇ 622ਵੇਂ ਜਨਮ ਦਿਹਾੜੇ ਮੌਕੇ ਕਿਹਾ ਕਿ ਭਗਤ ਕਬੀਰ ਦੀ ਬਾਣੀ ਅੱਜ ਵੀ ਸਾਡੀਆਂ ਰਾਹਾਂ ਰੁਸ਼ਨਾ ਰਹੀ ਹੈ | ਉਨ੍ਹਾਂ ਸਮੂਹ ਸ਼ਹਿਰੀਆਂ ਨੂੰ ਮਿਸ਼ਨ ਫ਼ਤਿਹ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਆਰਿਆ ਸਮਾਜ ਚੌਕ ਤੋਂ ਮਹਿਣਾ ਚੌਕ ਮਾਰਕੀਟ, ਅਗਰਵਾਲ ਸਟਰੀਟ ਆਦਿ ਬਾਜ਼ਾਰਾਂ ਵਿਚ ਦੁਕਾਨ ਦਰ ਦੁਕਾਨ ਜਾ ਕੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਮੌਕੇ 'ਤੇ ਹੀ ਮੁਸ਼ਕਿਲਾਂ ਦੇ ਹੱਲ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ |

ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਪਵਨ ਮਾਨੀ, ਨੱਥੂ ਰਾਮ, ਮਾਸਟਰ ਪ੍ਰਕਾਸ਼ ਚੰਦ, ਮੋਹਨ ਲਾਲ ਝੂੰਬਾ, ਸ੍ਰੀ ਰਾਜਨ ਗਰਗ, ਰਾਜੂ ਭੱਠੇਵਾਲਾ, ਸਾਜਨ ਸ਼ਰਮਾ, ਹੇਂਮਤ ਸ਼ਰਮਾ ਆਦਿ ਹਾਜ਼ਰ ਸਨ।


EmoticonEmoticon