ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪੰਜਾਬੀ ਪ੍ਰਸਿੱਧ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਜੈਜ਼ੀ ਬੀ ਨੂੰ ਲਪੇਟੇ 'ਚ ਲੈਂਦੇ ਹੋਏ ਕਿਹਾ ਕਿ 'ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ, ਦਿਲਜੀਤ ਤੇ ਜੈਜ਼ੀ ਇਸ ਸੰਗਠਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣਾ ਪੱਖ ਰੱਖਦਿਆਂ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਜਿਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਮਿਲਿਆ ਹੋਵੇ, ਸੈਂਸਰ ਬੋਰਡ ਵਲੋਂ ਪਾਸ ਹੋਵੇ ਅੱਜ ਉਸ 'ਤੇ ਮੁੱਦਾ ਕਿਵੇਂ ਬਣਾਇਆ ਜਾ ਸਕਦਾ ਹੈ?
ਇਸ ਵੀਡੀਓ 'ਚ ਦਿਲਜੀਤ ਆਖ ਰਹੇ ਹਨ 'ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਗੀਤ ਮੈਂ ਪਿਛਲੇ ਕੁਝ ਦਿਨ ਪਹਿਲਾਂ ਗਾ ਕੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ, ਉਹ ਫ਼ਿਲਮ 'ਪੰਜਾਬ 1984' ਦਾ ਹੈ, ਜੋ ਕਿ ਸਾਲ 2014 'ਚ ਰਿਲੀਜ਼ ਹੋਈ ਸੀ। ਫ਼ਿਲਮ ਉਦੋਂ ਹੀ ਰਿਲੀਜ਼ ਹੁੰਦੀ ਹੈ ਜਾਂ ਥੀਏਟਰਾਂ 'ਚ ਲੱਗਦੀ ਹੈ, ਜਦੋਂ ਇਸ ਨੂੰ 'ਇੰਡੀਆ ਗੌਰਮੈਂਟ ਸੈਂਸਰ ਬੋਰਡ' ਵੱਲੋਂ ਪਾਸ ਕੀਤਾ ਜਾਂਦਾ ਹੈ। ਮੈਂ ਇੰਡੀਆ ਦਾ ਟੈਕਸ ਪੇ ਨਾਗਰਿਕ ਹਾਂ, ਜਦੋਂ ਵੀ ਭਾਰਤ/ਪੰਜਾਬ 'ਤੇ ਕੋਈ ਮੁਸ਼ਕਿਲ ਆਈ ਹੈ, ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਪਰ ਅੱਜ ਇਸ ਗੱਲ ਨੂੰ ਕਿਉਂ ਮੁੱਦਾ ਬਣਾਇਆ ਜਾ ਰਿਹਾ ਹੈ? ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ।''
EmoticonEmoticon