4 June 2020

ਸਕੂਲ ਫੀਸਾਂ ਬਾਰੇ ਫੈਸਲੇ ਇਸ ਤਾਰੀਕ ਤੱਕ, ਸਿੱਖਿਆ ਮੰਤਰੀ ਦਾ ਫੈਸਲਾ

Tags

ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਲੈਣ ਦੇ ਮੁੱਦੇ ਨੂੰ ਲੈ ਕੇ ਬੱਚਿਆਂ ਦੇ ਮਾਪੇ ਕਾਫੀ ਪਰੇਸ਼ਾਨ ਹਨ। ਇਸ ਦੌਰਾਨ ਸਕੂਲ ਵੱਲੋਂ ਫੀਸ ਲੈਣ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਦੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸੂਬਾ ਸਰਕਾਰ ਖਿਲਾਫ ਨਾ ਅ ਰੇ ਬਾ ਜ਼ੀ ਕੀਤੀ। ਸਕੂਲਾਂ ਵੱਲੋਂ ਫੀਸ ਮੰਗੇ ਜਾਣ ਤੇ ਸਕੂਲੀ ਵਿਦਿਆਰਥੀਆਂ ਤੇ ਮਾਪਿਆਂ ਨੇ ਅੱਜ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧ ਰ ਨਾ ਦਿੱਤਾ ਤੇ ਜੰਮ ਕਿ ਭ ੜਾ ਸ ਕੱਢੀ। ਇਸ ਦੌਰਾਨ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲ਼ਾਫ ਨਾ ਅ ਰੇ ਬਾ ਜ਼ੀ ਵੀ ਕੀਤੀ।

ਇਸ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਨੂੰ 12 ਤਰੀਖ ਤੱਕ ਇੰਤਜ਼ਾਰ ਕਰਨਾ ਪਾਏਗਾ। ਇਸ ਮਾਮਲੇ ਸਬੰਧੀ ਅਦਾਲਤ 'ਚ ਪਟੀਸ਼ਨ ਦਾਇਰ ਹੈ। ਮਾਪਿਆਂ ਨੇ ਫੈਸਲਾ ਹੱਕ 'ਚ ਨਾ ਆਉਣ ਤੇ ਤਿੱਖੇ ਸੰਘਰਸ਼ ਦੀ ਵੀ ਚੇ ਤਾ ਵ ਨੀ ਦਿੱਤੀ ਹੈ। ਉਸ ਤੇ ਸੁਣਵਾਈ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਬੱਚਿਆਂ ਦੀ 70 ਫੀਸਦੀ ਫੀਸ ਭਰਨ ਲਈ ਪੈਸੇ ਨਹੀਂ ਹਨ ਕਿਉਂਕਿ ਲੌਕਡਾਊਨ ਦੇ ਚਲਦਿਆਂ ਹਰ ਕਿਸੇ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਮਾਪਿਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਨੇ ਫੀਸ ਨਾ ਭਰਨ ਦੀ ਗੱਲ ਕਹੀ ਸੀ।


EmoticonEmoticon