6 June 2020

ਹੋਟਲ ਅਤੇ ਸ਼ਾਪਿੰਗ ਮਾਲ ਵਿੱਚ ਜਾਣ ਲਈ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ

Tags

ਪੰਜਾਬ 'ਚ ਕੋਰੋਨਾ ਵਾਇਰਸ ਮਹਾ ਮਾ ਰੀ ਦੇ ਚੱਲਦਿਆਂ ਨਵੀਆਂ ਗਾਇਡਲਾਇਨਸ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਸੂਬੇ ਵਿੱਚ ਰੈਸਟੋਰੈਂਟ, ਹੋਟਲ ਅਤੇ ਮਾਲ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਰ ਸਰਕਾਰ ਚਿੰਤਤ ਹੈ ਕਿ ਹੋਟਲ ਅਤੇ ਮਾਲ ਖੋਲ੍ਹਣ ਨਾਲ ਕਮਿਊਨਿਟੀ ਟਰਾਂਸਮਿਸ਼ਨ ਨਾ ਫੈਲ ਜਾਵੇ। ਸਰਕਾਰ ਇਸ ਬਾਰੇ ਵਧੇਰੇ ਸੁਚੇਤ ਹੈ। ਉਂਝ, ਸਰਕਾਰ ਨੇ ਹੋਟਲ, ਰੈਸਟੋਰੈਂਟਾਂ ਲਈ ਆਪਣੀ 5 ਟਾਇਰਡ ਐਕਸ਼ਨ ਪਲਾਨ ਤਿਆਰ ਕੀਤੀ ਹੈ। ਪਰ ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਮਾਹਰ ਕਮੇਟੀ ਦਾ ਨਾਲ ਮਸ਼ਵਰਾ ਵੀ ਕੀਤਾ ਜਾਵੇਗਾ।

ਐਮਐਚਏ ਵਲੋਂ 8 ਜੂਨ ਤੋਂ ਬਾਅਦ ਹੋਟਲ, ਰੈਸਟੋਰੈਂਟ ਅਤੇ ਮਾਲਜ਼ ਖੋਲ੍ਹਣ ਲਈ ਕਿਹਾ ਗਿਆ ਹੈ। ਹੋਟਲ ਤੇ ਰੈਸਟੋਰੈਂਟਾਂ 'ਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ, ਸਿਰਫ਼ ਟੇਕ ਅਵੇ ਸੁਵਿਧਾ ਤਹਿਤ ਖਾਣਾ ਮਿਲੇਗਾ। ਯਾਨੀ ਕਿ ਤੁਸੀਂ ਪੈਕ ਕਰਵਾ ਕੇ ਲਿਜਾ ਸਕਦੇ ਹੋ। ਹੋਟਲ 'ਚ ਵੀ ਗੈਸਟ ਨੂੰ ਰੂਮ ਸਰਵਿਸ ਤਹਿਤ ਖਾਣਾ ਪੋਰਸਿਆ ਜਾਵੇਗਾ। ਧਾਰਮਿਕ ਸਥਾਨਾਂ ਬਾਰੇ ਵੀ ਹਿਦਾਇਤਾਂ ਹਨ। ਧਾਰਮਿਕ ਸਥਾਨ ਸਵੇਰ ਪੰਜ ਵਜੇ ਤੋਂ ਸ਼ਾਮਲ 8 ਵਜੇ ਤਕ ਖੁੱਲ੍ਹ ਸਕਣਗੇ। ਇਕ ਸਮੇਂ 20 ਤੋਂ ਜ਼ਿਆਦਾ ਸ਼ਰਧਾਲੂ ਦਰਸ਼ਨਾਂ ਲਈ ਇਕੱਠੇ ਨਾ ਹੋਣ। ਸਰਕਾਰ ਵੱਲੋਂ ਹੋਟਲ ਅਤੇ ਮਾਲਾਂ ਵਿੱਚ ਨਿਗਰਾਨੀ ਲਈ ਟੀਮਾਂ ਦਾ ਗਠਨ ਕੀਤਾ ਜਾਵੇਗਾ।

ਇਸ ਵਿੱਚ ਬੀਡੀਪੀਓ, ਐਸਐਚਓ, ਤਹਿਸੀਲਦਾਰ ਅਤੇ ਐਸਡੀਐਮ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਰਾਜ ਵਿੱਚ ਹੋਟਲ, ਰੈਸਟੋਰੈਂਟ ਅਤੇ ਮਾਲਾਂ ਦੀ ਚੈਕਿੰਗ ਕਰਨਗੇ। COVA ਐਪ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਮੌਲ 'ਚ ਐਂਟਰੀ ਨਹੀਂ ਹੋਵੇਗਾ। ਮੌਲ 'ਚ ਟੋਕਨ ਸਿਸਟ ਸ਼ੁਰੂ ਹੋਵੇਗਾ। ਮੌਲ ਸਮਾਂ ਨਿਰਧਾਰਤ ਕਰਨਗੇ ਕਿ ਇਕ ਗਰੁੱਪ ਜਾਂ ਵਿਅਕਤੀ ਕਿੰਨਾ ਸਮਾਂ ਮੌਲ ਦੇ ਅੰਦਰ ਰਹਿ ਸਕਦਾ ਹੈ। ਅਨਲੌਕ-1 ਤਹਿਤ 8 ਜੂਨ ਤੋਂ ਮੌਲ ਤੇ ਧਾਰਮਿਕ ਸਥਾਨ ਖੋਲ੍ਹਣ ਦੀ ਗੱਲ ਆਖੀ ਗਈ ਸੀ।


EmoticonEmoticon