2 June 2020

ਕੈਪਟਨ ਵੱਲੋਂ ਮੋਦੀ ਸਰਕਾਰ ਦੇ ਫੈਸਲੇ ਨੂੰ ਦਿੱਤਾ ਸ਼ਰਮਨਾਕ ਕਰਾਰ

Tags

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਇਸ ਦੌਰਾਨ 14 ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ। ਕੈਪਟਨ ਨੇ ਐਮਐਸਪੀ ਵਾਧੇ ਨੂੰ ਸ਼ਰਮਨਾਕ ਕਰਾਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਐਮਐਸਪੀ ਵਾਧੇ ਨੂੰ ਨਕਾਰਦਿਆਂ ਇਸ ਨੂੰ ਪੂਰੀ ਤਰ੍ਹਾਂ ਅਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ " ਕੇਂਦਰ ਕੋਵਿਡ-19 ਦੇ ਸੰਕਟ ਦੌਰਾਨ ਕਿਸਾਨਾਂ ਨੂੰ ਦਰਪੇਸ਼ ਅਤਿ ਸੰਕਟ ਦਾ ਹੱਲ ਕਰਨ ਵਿੱਚ ਅਸਫਲ ਰਿਹਾ ਹੈ।

" ਉਨ੍ਹਾਂ ਕਿਹਾ ਕਿ " ਰਜ਼ੇ ਤੋਂ ਪ੍ਰੇਸ਼ਾਨ ਤੇ ਤਣਾਅਪੂਰਨ ਕਿਸਾਨ ਭਾਈਚਾਰੇ ਇਨ੍ਹਾਂ ਬੇਮਿਸਾਲ ਸੰਕਟਾਂ ਵਿੱਚ ਆਪਣੀ ਬਚਾਅ ਲਈ ਕੇਂਦਰ ਤੋਂ ਮਦਦ ਦੀ ਉਡੀਕ ਕਰ ਰਹੇ ਸਨ, ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਕੇਂਦਰ ਤੋਂ ਸਮਰਥਨ ਨਹੀਂ ਮਿਲਿਆ। " ਮੋਦੀ ਸਰਕਾਰ ਦਾ ਕਹਿਣਾ ਹੈ ਕਿ " ਨਵੀਂ ਐਮਐਸਪੀ ਫਸਲਾਂ ਦੀ ਲਾਗਤ ਮੁੱਲ ਨਾਲੋਂ 50-83% ਵਧੇਰੇ ਹੈ। ਝੋਨੇ ਦਾ ਐਮਐਸਪੀ 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। " ਬੇਸ਼ੱਕ ਸਰਕਾਰ ਨੇ ਇਸ ਵਾਧੇ ਨੂੰ ਕਿਸਾਨਾਂ ਲਈ ਬੇਹੱਦ ਲਾਹੇਵੰਦ ਕਰਾਰ ਦਿੱਤਾ ਹੈ ਪਰ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਨਾਕਾਰ ਦਿੱਤਾ ਹੈ।


EmoticonEmoticon