21 June 2020

ਪੰਜਾਬ ਵਿੱਚ ਇਸ ਜਗ੍ਹਾ ਕਟਿੰਗ ਵਾਲੇ ਦੋ ਨਾਈ ਮਿਲੇ ਕੋਰੋਨਾ ਪਾਜ਼ਟਿਵ

Tags

ਜਲੰਧਰ ਵਿੱਚ ਅੱਜ 9 ਜਣਿਆਂ ਨੂੰ ਕਰੋਨਾ ਪਾਜ਼ੇਟਿਵ ਹੋਣ ਦੀਆਂ ਰਿਪੋਰਟਾਂ ਆਈਆਂ ਹਨ। ਇਨ੍ਹਾਂ ਵਿੱਚ ਦੋ ਜਣੇ ਸਹਾਰਨਪੁਰ ਤੋਂ ਆਏ ਹਨ। ਇਹ ਇਥੇ ਸੈਲੂਨ ਚਲਾਉਂਦੇ ਹਨ। ਦੋਵੇਂ ਕਮਲ ਵਿਹਾਰ ਵਿੱਚ ਕਿਰਾਏ ’ਤੇ ਰਹਿੰਦੇ ਹਨ। ਸਿਹਤ ਵਿਭਾਗ ਨੇ ਇਨ੍ਹਾਂ ਦਾ ਸੈਲੂਨ ਸੀਲ ਕਰ ਦਿੱਤਾ ਹੈ ਤੇ ਜਿਹੜੇ ਕਮਰੇ ਵਿੱਚ ਰਹਿੰਦੇ ਸਨ ਉਹ ਵੀ ਸੈਨੇਟਾਈਜ਼ ਕਰ ਦਿੱਤਾ ਗਿਆ ਹੈ। ਪਾਜ਼ੇਟਿਵ ਮਰੀਜ਼ਾਂ ਵਿੱਚ 6 ਜਣੇ ਗਦਾਈਪੁਰ ਰਹਿੰਦੇ ਹਨ। ਜਲੰਧਰ ਵਿੱਚ ਲਗਾਤਾਰ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।

ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 122 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4074 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਫਿਰੋਜ਼ਪੁਰ ਤੋਂ ਇੱਕ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 99 ਹੋ ਗਈ ਹੈ। ਅੱਜ ਕੁੱਲ੍ਹ 22 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਪਠਾਨਕੋਟ 6, ਮੁਹਾਲੀ ਤੋਂ 12 ਅਤੇ ਗੁਰਦਾਸਪੁਰ ਤੋਂ 4 ਮਰੀਜ਼ ਸਿਹਤਯਾਬ ਹੋਏ ਹਨ।


EmoticonEmoticon