6 June 2020

WHO ਦਾ ਭਾਰਤ 'ਚ ਕੋਰੋਨਾ ਬਾਰੇ ਆਏ ਨਵੇਂ ਬਿਆਨ

Tags

ਵਿਸ਼ਵ ਸਿਹਤ ਸੰਗਠਨ ਦੇ ਇੱਕ ਵੱਡੇ ਮਾਹਰ ਨੇ ਕਿਹਾ ਹੈ ਕਿ ਭਾਰਤ ਵਿੱਚ ਹਾਲੇ ਤੱਕ ਕੋਰੋਨਾ ਧ ਮਾ ਕਾ ਨਹੀਂ ਹੋਇਆ ਹੈ, ਪਰ ਇਸ ਦੇ ਹੋਣ ਦਾ ਖ਼ਤਰਾ ਬਰਕਰਾਰ ਹੈ। ਮਾਰਚ ਵਿੱਚ ਲਾਗੂ ਕੀਤੇ ਲੌਕਡਾਊਨ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਜਿਹੇ ਚ ਕੋਰੋਨਾ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਸਕਦੀ ਹੈ। ਰਿਆਨ ਨੇ ਕਿਹਾ ਕਿ ਭਾਰਤ ਵਿੱਚ ਤਾਲਾਬੰਦੀ ਕਾਰਨ ਲਾਗ ਦੀ ਦਰ ਨੂੰ ਹੌਲੀ ਕਰਨ ਵਿੱਚ ਮਦਦ ਮਿਲੀ, ਪਰ ਲਾਗ ਦੇ ਵੱਧਣ ਦੇ ਜੋਖ਼ਮ ਵਿੱਚ ਵਾਧਾ ਹੋਇਆ ਕਿਉਂਕਿ ਦੇਸ਼ ਖੁੱਲ੍ਹ ਗਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚੁੱਕੇ ਗਏ ਕਦਮਾਂ ਨੇ ਨਿਸ਼ਚਤ ਤੌਰ ਉੱਤੇ ਲਾਗ ਦੇ ਫੈਲਣ ਨੂੰ ਹੌਲੀ ਕਰ ਦਿੱਤਾ ਹੈ, ਪਰੰਤੂ ਰੋਕਾਂ ਨੂੰ ਹਟਾਉਣ ਅਤੇ ਲੋਕਾਂ ਦੇ ਬਾਹਰ ਜਾਣ ਨਾਲ ਬਿਮਾਰੀ ਦੇ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਹੈ। 

WHO ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਦੁਗਣੀ ਦਰ ਲਗਭਗ 3 ਹਫ਼ਤਿਆਂ ਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮ ਹਾਂ ਮਾ ਰੀ ਦੀ ਦਿਸ਼ਾ ਅਜੇ ਤੱਕ ਖ਼ਦਸ਼ਾਜਨਕ ਨਹੀਂ ਹੈ, ਪਰ ਇਹ ਵੱਧ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਮ ਹਾਂ ਮਾ ਰੀ ਦਾ ਅਸਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖਰਾ ਹੈ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਥਿਤੀ ਵੱਖਰੀ ਹੈ।


EmoticonEmoticon