ਗਾਇਕ ਰਣਜੀਤ ਬਾਵੇ ਦੇ ਬਾਊਂਸਰਾਂ 'ਤੇ 14 ਸਾਲ ਦੇ ਬੱਚੇ ਨਾਲ ਕੁੱਟਮਾਰ ਤੇ ਜ਼ਲੀਲ ਕਰਨ ਦੇ ਦੋਸ਼ ਲਗਾਏ ਗਏ ਹਨ। ਬੱਚੇ ਦੇ ਪਿਤਾ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਐਕਮੇ ਹਾਈਟਸ ਛੱਜੂਮਾਜਰਾ ਰੋਡ 'ਤੇ ਸਥਿਤ ਫਲੈਟਾਂ 'ਚ ਰਹਿੰਦੇ ਹਨ। ਸ਼ਨਿੱਚਰਵਾਰ ਸ਼ਾਮ ਜਦੋਂ ਉਨ੍ਹਾਂ ਦਾ ਬੇਟਾ ਆਪਣੇ ਦੋਸਤਾਂ ਸਮੇਤ ਫਲੈਟਾਂ ਨੇੜੇ ਸੜਕ 'ਤੇ ਸਾਈਕਲ ਚਲਾ ਰਿਹਾ ਸੀ ਤਾਂ ਉਸੇ ਫਲੈਟ ਰਹਿੰਦੇ ਗਾਇਕ ਰਣਜੀਤ ਬਾਵਾ ਦੇ ਬਾਊਂਸਰ ਉਸ ਪਾਸਿਓਂ ਲੰਘੇ। ਉਨ੍ਹਾਂ ਉਸ ਦੇ ਪੁੱਤਰ ਨੂੰ ਕਿਹਾ ਕਿ ਉਹ ਉਸ ਦਾ ਪਿੱਛਾ ਕਰ ਰਿਹਾ ਹੈ। ਇਸ ਗੱਲ 'ਤੇ ਤੂੰ-ਤੂੰ ਮੈਂ-ਮੈਂ ਹੋ ਗਈ ਤੇ ਬਾਅਦ 'ਚ ਬਾਊਂਸਰਾਂ ਨੇ ਉਸ ਦੇ ਪੁੱਤਰ ਨੂੰ ਆਪਣੇ ਫਲੈਟ 'ਚ ਬੁਲਾਇਆ ਤੇ ਉਸ ਦੀ ਕੁੱਟਮਾਰ ਕੀਤੀ। ਉਸ ਨੂੰ ਕੱਪੜੇ ਉਤਾਰਨ ਲਈ ਵੀ ਕਿਹਾ ਪਰ ਜਦੋਂ ਬੱਚਾ ਡਰ ਗਿਆ ਤਾਂ ਛੱਡ ਦਿੱਤਾ।
ਉਥੋਂ ਦੇ ਰਹਿਣ ਵਾਲੇ ਵਸਨੀਕਾਂ ਨੇ ਕਿਹਾ ਕਿ ਆਏ ਦਿਨ ਬਾਊਂਸਰਾਂ ਵਲੋਂ ਫਲੈਟਾਂ 'ਚ ਰਹਿਣ ਵਾਲੇ ਬੱਚਿਆਂ ਨੂੰ ਤੰਗ ਕੀਤਾ ਜਾਂਦਾ ਹੈ ਪਰ ਇਸ ਮਾਮਲੇ 'ਚ ਨਵਾਂ ਮੋੜ ਉਦੋਂ ਆ ਗਿਆ ਜਦੋਂ ਬੀਤੇ ਕੱਲ੍ਹ ਸਿਟੀ ਥਾਣੇ 'ਚ ਸੁਸਾਇਟੀ ਦੇ ਮੈਂਬਰ ਤੇ ਪੀੜਤ ਬੱਚੇ ਦੇ ਪਰਿਵਾਰਕ ਮੈਂਬਰ ਰਣਜੀਤ ਬਾਵਾ ਦੇ ਕਰਿੰਦਿਆਂ ਖ਼ਿਲਾਫ਼ ਸ਼ਿਕਾਇਤ ਕਰਨ ਆਏ ਪਰ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਆਪਣੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ। ਜਦੋਂ ਇਸ ਬਾਰੇ ਬੱਚੇ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਸੁਸਾਇਟੀ ਪੱਧਰ 'ਤੇ ਆਪਸ 'ਚ ਫੈਸਲੇ ਦੀ ਗੱਲ ਚੱਲ ਰਹੀ ਹੈ ਉਦੋਂ ਤਕ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।
13 July 2020
Subscribe to:
Post Comments (Atom)
EmoticonEmoticon