1 August 2020

ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਬਾਰੇ ਇਸ ਮਹੀਨੇ ਰਾਹਤ ਦੀ ਖਬਰ

Tags

ਅਗਸਤ ਮਹੀਨੇ ਦੀ ਪਹਿਲੀ ਤਰੀਕ ਆਮ ਆਦਮੀ ਲਈ ਵੱਡੀ ਰਾਹਤ ਲੈ ਕੇ ਆਈ ਹੈ ਕਿਉਂਕਿ ਦੇਸ਼ ਦੀਆਂ ਤੇਲ ਨਿਰਮਾਤਾ ਕੰਪਨੀਆਂ ਨੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲ਼ਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਅਮਰੀਕੀ ਡਾਲਰ-ਰੁਪਏ ਦੇ ਐਕਸਚੇਂਜ ਰੇਟ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਦੇ ਅਧਾਰ ‘ਤੇ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾਂਦਾ ਹੈ।

ਰਾਜਧਾਨੀ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲੇ ਗੈਰ-ਸਬਸਿਡੀ ਵਾਲੇ ਐਲ਼ਪੀਜੀ ਸਿਲੰਡਰ ਦੀਆਂ ਕੀਮਤਾਂ 594 ‘ਤੇ ਸਥਿਰ ਹਨ। ਹੋਰ ਸ਼ਹਿਰਾਂ ਵਿਚ ਵੀ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਹਨ। ਹਾਲਾਂਕਿ ਜੁਲਾਈ ਮਹੀਨੇ ਵਿਚ 1 ਰੁਪਏ ਤੱਕ ਕੀਮਤਾਂ ਵਧਾਈਆਂ ਗਈਆਂ ਸੀ। ਉੱਥੇ ਹੀ ਇਸ ਤੋਂ ਪਹਿਲਾਂ ਜੂਨ ਦੌਰਾਨ ਦਿੱਲੀ ਵਿਚ 14.2 ਕਿਲੋਗ੍ਰਾਮ ਵਾਲਾ ਗੈਰ ਸਬਸਿਡੀ ਐਲ਼ਪੀਜੀ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਸੀ। ਮਈ ਵਿਚ ਸਿਲੰਡਰ 162.50 ਰੁਪਏ ਤੱਕ ਸਸਤਾ ਹੋਇਆ ਸੀ।

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ‘ਤੇ ਦਿੱਤੀਆਂ ਗਈਆਂ ਨਵੀਆਂ ਕੀਮਤਾਂ ਮੁਤਾਬਕ ਦਿੱਲੀ ਵਿਚ ਸਿਲੰਡਰ ਦੀਆਂ ਕੀਮਤਾਂ ਪਿਛਲੇ ਮਹੀਨੇ ਯਾਨੀ ਜੁਲਾਈ ਦੇ ਮੁਕਾਬਲੇ ਅਗਸਤ ਵਿਚ ਸਥਿਰ ਰੱਖੀਆਂ ਗਈਆਂ ਹਨ।

ਇਸ ਸਾਲ ਫਰਵਰੀ ਵਿਚ ਦਿੱਲੀ ‘ਚ ਘਰੇਲੂ ਐਲ਼ਪੀਜੀ ਸਿਲੰਡਰ ਦੀਆਂ ਕੀਤਮਾਂ 858.50 ਰੁਪਏ ਦੇ ਪੱਧਰ ‘ਤੇ ਪਹੁੰਚ ਗਈਆਂ ਸੀ। ਹਾਲਾਂਕਿ ਮਾਰਚ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਦੇਖਣ ਨੂੰ ਮਿਲੀ ਸੀ। ਦਿੱਲੀ ਵਿਚ ਮਾਰਚ ਮਹੀਨੇ ਦੌਰਾਨ ਸਿਲੰਡਰ ਦੀਆਂ ਕੀਮਤਾਂ ਘਟ ਕੇ 805.50 ਰੁਪਏ ਰਹਿ ਗਈਆਂ ਸੀ। ਉੱਥੇ ਹੀ ਮਈ ਵਿਚ ਸਿਲੰਡਰ ਦੀਆਂ ਕੀਤਮਾਂ 744 ਤੋਂ ਘਟ ਕੇ 581.50 ਰੁਪਏ ਰਹਿ ਗਈਆਂ ਸੀ।


EmoticonEmoticon