ਇਸ ਵਾਰ ਝੋਨੇ ਦੀ ਕਟਾਈ ਕਰਨ ਤੋਂ ਪਹਿਲਾਂ ਹਰ ਕੰਬਾਈਨ ’ਤੇ ਸੁਪਰ ਐੱਸਐੱਮਐੱਸ ਲਗਵਾਉਣ ਦੀ ਸਰਕਾਰੀ ਸ਼ਰਤ ਤੋਂ ਕੰਬਾਈਨ ਮਾਲਕ ਔ-ਖੇ ਹਨ। ਇਸ ਸ਼ਰਤ ਦੇ ਵਿਰੋਧ ਵਿੱਚ ਇਨ੍ਹਾਂ ਕੰਬਾਈਨ ਮਾਲਕਾਂ ਨੇ ਜਥੇਬੰਦ ਹੋ ਕੇ ਤਿੱਖਾ ਸੰ-ਘ-ਰ-ਸ਼ ਵਿੱਢਣ ਦੀ ਚਿ-ਤਾ-ਵ-ਨੀ ਦਿੱਤੀ ਹੈ। ਇਹ ਐਲਾਨ ਅੱਜ ਕਿਸਾਨ ਕੰਬਾਈਨ ਹਾਰਵੈਸਟਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਕਰਨੈਲ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ ਕੱਕੜਵਾਲ, ਆਗੂ ਪ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਭੜੀ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੇ ਗਏ ਬਿਆਨ ਰਾਹੀਂ ਕੀਤਾ ਗਿਆ।
ਕੰਬਾਈਨ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਸਰਕਾਰ ਆਪਣੀ ਜ਼ਿੱਦ ’ਤੇ ਅ-ੜੀ ਰਹੀ ਤਾਂ ਪੰਜਾਬ ਭਰ ’ਚ ਝੋਨੇ ਦੀ ਕਟਾਈ ਕਰਨ ਦੀ ਥਾਂ ਕੰਬਾਈਨ ਮਾਲਕ ਆਪਣੀਆਂ ਕੰਬਾਈਨਾਂ ਨੂੰ ਸੜਕਾਂ ਕਿਨਾਰੇ ਖੜ੍ਹੀਆਂ ਕਰਨ ਲਈ ਮਜਬੂਰ ਹੋਣਗੇ। ਸ੍ਰੀ ਭੜੀ ਨੇ ਸਪਸ਼ੱਟ ਕੀਤਾ ਕਿ ਪਹਿਲਾਂ ਤਾਂ ਸੁਪਰ ਐੱਸਐੱਮਐੱਸ ਵਾਧੂ ਤੇ ਨਾ-ਜਾ-ਇ-ਜ਼ ਖਰਚਾ ਹੈ ਤੇ ਦੂਜਾ ਇਹ ਪਰਾਲੀ ਕੁਤਰ ਕੇ ਕਿਸਾਨ ਦੀ ਜ਼ਮੀਨ ’ਚ ਸੁੱਟੇਗਾ ਜਿਸ ਨੂੰ ਮਿੱਟੀ ’ਚ ਮਿਲਾਉਣ ਲਈ ਵੱਡਾ ਟਰੈਕਟਰ ਤੇ ਵੱਡੀ ਮਸ਼ੀਨਰੀ ਦੀ ਲੋੜ ਪਵੇਗੀ ਅਤੇ ਪਿਛਲੇ ਸਮੇਂ ’ਚ ਅਜਿਹੇ ਤਜ਼ਰਬੇ ਹੋਏ ਹਨ ਜਿਸ ਤਹਿਤ ਪਰਾਲੀ ਵਾਲੀਆਂ ਜ਼ਮੀਨਾਂ ਨੂੰ ਵੱਧ ਸੁੰਡੀ ਪਈ। ਉਨ੍ਹਾਂ ਸਰਕਾਰ ਦੇ ਅਜਿਹੇ ਹੁਕਮਾਂ ਦੀ ਖ਼ਿ-ਲਾ-ਫ਼-ਤ ਕਰਦਿਆਂ ਕਿਹਾ ਕਿ ਉਹ ਕੰਬਾਈਨਾਂ ’ਤੇ ਸੁਪਰ ਐੱਸਐੱਮਐੱਸ ਨਹੀਂ ਲਗਵਾਉਣਗੇ।
EmoticonEmoticon