4 August 2020

ਗੁੱਸੇ ਵਿੱਚ ਲਾਲ ਪੀਲੇ ਕੈਪਟਨ ਨੇ ਕੀਤਾ ਵੱਡਾ ਐਲਾਨ

Tags

ਪੰਜਾਬ ਵਿੱਚ ਸ਼ਰਾਬ ਮਾਫ਼ੀਆਂ ਦੇ ਪਨਪਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਨੂੰ ਜ਼ਿੰਮੇਵਾਰ ਦੱਸਿਆ ਹੈ ਉਨ੍ਹਾਂ ਕਿਹਾ ਪੂਰੀ ਪੰਜਾਬ ਪੁਲਿਸ ਕੋਵਿਡ 19 ਦੇ ਨਾਲ ਜੰਗ ਵਿੱਚ ਲੱਗੀ ਸੀ ਜਿਸ ਦਾ ਫ਼ਾਇਦਾ ਚੁੱਕ ਕੇ ਸ਼ਰਾਬ ਮਾਫ਼ੀਆ ਸੂਬੇ ਵਿੱਚ ਸਰਗਰਮ ਹੋ ਗਿਆ, ਪਰ ਉਨ੍ਹਾਂ ਸਾਫ਼ ਕੀਤਾ ਕਿਸੇ ਨੂੰ ਨਹੀਂ ਬਖ਼ਸ਼ਿਆ ਜਾਵੇ ਉਹ ਭਾਵੇਂ ਸਿਆਸਤਦਾਨ ਹੋਵੇ ਜਾਂ ਫਿਰ ਵੱਡਾ ਅਧਿਕਾਰੀ,ਮੁੱਖ ਮੰਤਰੀ ਨੇ ਕਿਹਾ ਕਿਸੇ ਨੂੰ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਵੰਡਣ ਨਹੀਂ ਦਿੱਤੀ ਜਾਵੇਗੀ,ਉਨ੍ਹਾਂ ਕਿਹਾ ਮੈਂ ਪੂਰੀ ਫੋਰਸ ਨੂੰ ਸ਼ਰਾਬ ਮਾਫ਼ਿਆ ਦੇ ਪਿੱਛੇ ਲੱਗਾ ਦਿੱਤਾ ਹੈ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜ਼ਹਿਰੀਲੀ ਸ਼ਰਾਬ ਨਾਲ 111 ਲੋਕਾਂ ਦੀ ਮੌਤਾਂ ਤੋਂ ਬਾਅਦ ਵੀ ਜੇਕਰ ਸ਼ਰਾਬ ਮਾਫ਼ੀਆਂ ਇਸੇ ਤਰ੍ਹਾਂ ਬੇਲਗ਼ਾਮ ਕਾਰੋਬਾਰ ਕਰਨ ਦੀ ਸੋਚ ਰਿਹਾ ਹੈ ਤਾਂ ਉਹ ਰਹਿਮ ਦੀ ਉਮੀਦ ਨਾ ਰੱਖਣ,ਉਨ੍ਹਾਂ ਕਿਹਾ ਸਰਕਾਰ ਪੀੜਤ ਪਰਿਵਾਰਾਂ ਨਾਲ ਖੜੀ ਹੈ ਅਤੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ


EmoticonEmoticon