18 September 2020

ਸੰਸਦ ‘ਚ ਮਾਨ ਦੀ ਚੇਤਾਵਨੀ, ਸ਼ੇਰਾਂ ਨਾਲ ਪੰਗੇ ਨਾ ਲਓ

Tags

ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਕਿਹਾ ਕਿ ਹੁਣ ਇਹ ਅਸਤੀਫਾ ਦੇਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਪੰਜਾਬੀ ‘ਚ ਕਹਾਵਤ ਹੈ ‘ਵੇਲੇ ਦੇ ਕੰਮ, ਕੁਵੇਲੇ ਦੀਆਂ ਟੱਕਰਾਂ’। ਭਗਵੰਤ ਮਾਨ ਨੇ ਕਿਹਾ ਕਿ ਜਿਸ ਸਮੇਂ ਇਸ ਮੁੱਦੇ ‘ਤੇ ਸਟੈਂਡ ਲੈਣਾ ਚਾਹੀਦਾ ਸੀ, ਉਸ ਸਮੇਂ ਅਕਾਲੀ ਦਲ ਇਸ ਆਰਡੀਨੈਂਸ ਦਾ ਬਚਾਅ ਕਰਦਾ ਰਿਹਾ ਅਤੇ ਹੁਣ ਜਦੋਂ ਸੰਸਦ ‘ਚ ਸਰਕਾਰ ਨੇ ਬਿੱਲ ਪਾਸ ਕਰ ਦਿੱਤਾ ਹੈ ਤਾਂ ਉਸ ਸਮੇਂ ਅਕਾਲੀ ਦਲ ਨੇ ਆਪਣੀ ਸਾਖ ਬ-ਚਾ-ਉ-ਣ ਲਈ ਅਸਤੀਫੇ ਦਾ ਡ-ਰਾ-ਮਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਨੂੰ ਕਿਸਾਨ ਪਰਿਵਾਰ ਨਾਲ ਜੁੜਿਆ ਦੱਸ ਰਹੇ ਹਨ ਪਰ ਕਿਸਾਨੀ ਕਰਕੇ ਨਾ ਤਾਂ ਹਜ਼ਾਰ ਬੱਸਾਂ ਬਣਦੀਆਂ ਹਨ ਨਾ ਹੀ 5 ਸਟਾਰ ਹੋਟਲ ਬਣਾਏ ਜਾ ਸਕਦੇ ਹਨ।


EmoticonEmoticon