ਖੇਤੀਬਾੜੀ ਨਾਲ ਸਬੰਧਿਤ ਤਿੰਨ ਆਰਡੀਨੈਂਸਾਂ ਦੇ ਵਿਰੋਧ 'ਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੇ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਦਿੱਲੀ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਤਿੰਨ ਆਰਡੀਨੈਂਸ ਕੈਬਨਿਟ 'ਚ ਲੈ ਕੇ ਆਈ ਤਾਂ ਉਸ ਸਮੇਂ ਸਾਡੀ ਮੰਤਰੀ ਹਰਸਿਮਰਤ ਕੌਰ ਬਾਦਲ ਉਥੇ ਸੀ, ਜਿਨ੍ਹਾਂ ਵਲੋਂ ਇਨ੍ਹਾਂ ਆਰਡੀਨੈਂਸਾਂ ਦਾ ਵਿ-ਰੋ-ਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਇਹ ਕਿਸਾਨਾਂ ਦੇ ਆਰਡੀਨੈਂਸ ਹਨ ਤਾਂ ਸਰਕਾਰ ਵਲੋਂ ਕਿਸਾਨਾਂ ਤੋਂ ਕਿਉਂ ਨਹੀਂ ਪੁੱਛਿਆ ਗਿਆ ਅਤੇ ਨਾ ਹੀ ਕਿਸਾਨ ਆਰਗਨਾਈਜੇਸ਼ਨ ਨੂੰ ਪੁੱਛਿਆ ਤੇ ਨਾ ਹੀ ਕਿਸਾਨਾਂ ਦੇ ਸੰਬੰਧ 'ਚ ਜਿਹੜੀਆਂ ਪਾਰਟੀਆਂ ਨੇ ਉਨ੍ਹਾਂ ਤੋਂ ਪੁੱਛਿਆ।
ਉਨ੍ਹਾਂ ਕਿਹਾ ਕਿ ਮੈਂ ਇਸ ਸੰਬੰਧੀ ਹਰ ਕਿਸਾਨ ਜਥੇਬੰਦੀ ਨੂੰ ਮਿਲਿਆ, ਆਮ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਮਿਲਿਆ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀਆਂ ਇਸ ਸਬੰਧੀ ਕੀ ਚਿੰ-ਤਾ-ਵਾ ਹਨ, ਉਨ੍ਹਾਂ ਨੇ ਸਭ ਮੈਨੂੰ ਦੱਸੀਆਂ, ਜੋ ਮੈਂ ਕੇਂਦਰ ਸਰਕਾਰ ਨੂੰ ਦੱਸੀਆਂ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਇਤਿਹਾਸ ਹੈ। ਸ਼੍ਰ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਗਾਤਾਰ ਗਰੀਬ ਕਿਸਾਨ ਮਜ਼ਦੂਰ ਦੀ ਲ-ੜਾ-ਈ ਲ-ੜੀ ਹੈ। ਬਾਦਲ ਨੇ ਕਿਹਾ ਕਿ ਸਾਨੂੰ ਪੁੱਛੇ ਬਿਨਾ ਹੀ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ 2 ਮਹੀਨੇ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਕਿਸਾਨਾਂ ਨੂੰ ਜਦੋਂ ਅਖਬਾਰ 'ਚ ਇਨ੍ਹਾਂ ਆਰਡੀਨੈਂਸਾਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੂੰ ਬੜੀ ਚਿੰ-ਤਾ ਹੋਈ, ਹੈਰਾਨੀ ਹੋਈ ਅਤੇ ਗੁੱਸਾ ਆਇਆ।

EmoticonEmoticon