ਪੰਜਾਬ ਭਰ 'ਚ ਕੋਰੋਨਾ ਦਾ ਕ-ਹਿ-ਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਖ਼ੌ-ਫ਼ ਪਾਇਆ ਜਾ ਰਿਹਾ ਹੈ। ਲੋਕਾਂ 'ਚ ਇਕਾਂਤਵਾਸ ਅਤੇ ਟੈਸਟਿੰਗ ਦੇ ਡ-ਰ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਨਵਾਂ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਆਦੇਸ਼ ਦਿੱਤਾ ਹੈ ਕਿ ਉਹ ਕੋਰੋਨਾ ਮਰੀਜ਼ ਦੀ ਪਛਾਣ ਨੂੰ ਗੁਪਤ ਰੱਖਣ ਤਾਂ ਕੁਆਰੰਟੀਨ ਅਤੇ ਟੈਸਟਿੰਗ ਦੇ ਡ-ਰ ਨੂੰ ਘੱਟ ਕੀਤਾ ਜਾਵੇ। ਉਹਨਾਂ ਕਿਹਾ ਕਿ ਮਰੀਜ਼ ਦੀ ਪਛਾਣ ਤੇ ਵੇਰਵੇ ਸਿਰਫ ਇਲਾਜ ਕਰਨ ਵਾਲੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਤਾ ਲੱਗਣੇ ਚਾਹੀਦੇ।
ਇਸ ਤੋਂ ਇਲਾਵਾ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕਾਰ ਚਲਾਉਣ ਵਾਲੇ ਤੇ 4 ਪਹੀਆ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਨਵੀਂਆਂ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਮੁਤਾਬਕ ਕਾਰ ਜਾਂ ਚਾਰ ਪਹੀਏ ਵਾਲੀ ਕੋਈ ਵੀ ਗੱਡੀ ਚਲਾਉਣ ਵਾਲੇ ਇਕੱਲੇ ਵਿਅਕਤੀ ਲਈ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। ਪਰ ਜਦੋਂ ਉਹ ਕਾਰ 'ਚੋਂ ਬਾਹਰ ਨਿਕਲਦਾ ਹੈ ਤਾਂ ਉਸ ਲਈ ਮਾਸਕ ਪਾਉਣਾ ਲਾਜ਼ਮੀ ਹੋਏਗਾ।
EmoticonEmoticon