21 October 2020

ਮੌਸਮ ਨੂੰ ਲੈ ਕੇ ਜ਼ਾਰੀ ਹੋਈ ਵੱਡੀ ਅਪਡੇਟ

Tags

ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨ ਸੀ ਆਰ 'ਚ ਰਹਿਣ ਵਾਲੇ ਲੋਕਾਂ ਨੂੰ ਫਿਲਹਾਲ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੇਗੀ। ਦਿੱਲੀ ਐਨ ਸੀ ਆਰ 'ਚ ਪ੍ਰਦੂਸ਼ਣ ਦਾ ਪੱਧਰ ਅੱਜ ਇਕ ਵਾਰ ਫਿਰ ਵਧ ਗਿਆ। ਜਿਸ ਤੋਂ ਬਾਅਦ ਏਅਰ ਕੁਆਲਿਟੀ ਇੰਡੈਕਸ ਅੱਜ 300 ਤੋਂ ਪਾਰ ਪਹੁੰਚ ਗਿਆ ਹੈ। 0 ਅਤੇ 50 ਦੇ ਵਿਚ AQI ਚੰਗਾ, 51 ਤੋਂ 100 ਦੇ ਵਿਚ ਸੰਤੁਸ਼ਟੀਜਨਕ, 101 ਤੋਂ 200 ਦੇ ਵਿਚ ਮੱਧਮ, 201 ਤੋਂ 300 ਦੇ ਵਿਚ ਖਰਾਬ, 301 ਤੋਂ 400 ਬਹੁਤ ਖਰਾਬ ਅਤੇ 401 ਤੋਂ 500 ਦੇ ਵਿਚ ਗੰਭੀਰ ਮੰਨਿਆ ਜਾਂਦਾ ਹੈ। ਸਭ ਤੋਂ ਜ਼ਿਆਦਾ ਏ ਕਿਊ ਆਈ 337 ਦੁਆਰਕਾ ਸੈਕਟਰ 8 ਦਰਜ ਕੀਤਾ ਗਿਆ ਹੈ।

ਬਾਕੀ ਇਲਾਕਿਆਂ ਦਾ ਹਾਲਛ- ਆਨੰਦ ਵਿਹਾਰ- 308, ਆਈ.ਟੀ.ਓ- 278, ਨੌਇਡਾ - 308, ਗਾਜ਼ਿਆਬਾਦ - 308 ਦਰਅਸਲ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ 300 ਦੇ ਅੰਦਰ ਸੀ। ਅੱਜ ਹਵਾ ਠੰਡੀ ਹੈ। ਇਸ ਲਈ ਸਵੇਰੇ-ਸਵੇਰੇ ਧੁੰਦ ਦੀ ਚਾਦਰ ਛਾਈ ਨਜ਼ਰ ਆਈ। ਹਵਾ ਦੀ ਗਤੀ ਹੌਲ਼ੀ ਹੋਣ ਤੇ ਤਾਪਮਾਨ 'ਚ ਗਿਰਾਵਟ ਨਾਲ ਧੁੰਦ ਦੀ ਪਰਤ ਬਣਦੀ ਹੈ। ਕੁਝ ਦਿਨਾਂ ਤੋਂ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ 300 ਦੇ ਅੰਦਰ ਸੀ। ਮੌਸਮ ਬਾਰੇ ਜਾਣਕਾਰੀ ਰੱਖਣ ਵਾਲੀ ਨਿੱਜੀ ਕੰਪਨੀ ਸਕਾਈਮੈਟ ਨੇ ਪਹਿਲਾਂ ਹੀ ਅੰਦਾਜ਼ਾ ਲਾਇਆ ਸੀ ਕਿ ਦਿੱਲੀ-ਐਨਸੀਆਰ 'ਚ ਪ੍ਰਦੂਸ਼ਣ ਦਾ ਪੱਧਰ ਹੋਰ ਵਧੇਗਾ। ਦਿੱਲੀ 'ਚ ਅੱਜ ਘੱਟੋ ਘੱਟ ਤਾਪਮਾਨ 19 ਡਿਗਰੀ ਸੈਲਸੀਅਸ ਹੈ।


EmoticonEmoticon