23 October 2020

ਕੈਪਟਨ ਨਾਲ ਹੋਈ ਨਵਜੋਤ ਸਿੱਧੂ ਦੀ ਸੈਟਿੰਗ, ਸਿੱਧੂ ਬਣੇਗਾ ਪੰਜਾਬ ਦਾ ਉੱਪ ਮੁੱਖ ਮੰਤਰੀ!

Tags

ਕਾਂਗਰਸ ਦੇ ਬਾਗੀ ਲੀਡਰ ਨਵਜੋਤ ਸਿੱਧੂ ਬਾਰੇ ਨਵੀਂ ਚਰਚਾ ਛਿੜੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾਣਗੇ ਸਗੋਂ ਕਾਂਗਰਸ ਅੰਦਰ ਹੀ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਹ ਸੰਕੇਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤਾ ਹੈ ਜਿਸ ਦੀ ਪੁਸ਼ਟੀ ਸਿੱਧੂ ਨੇ ਵੀ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਕੇ ਕਰ ਦਿੱਤੀ ਸੀ। ਸੂਤਰਾਂ ਮੁਤਾਬਕ ਪਾਰਟੀ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸੁਲ੍ਹਾ ਕਰਾਉਣ ਦਾ ਮਿਸ਼ਨ ਦਿੱਤਾ ਹੋਇਆ ਹੈ। ਮੁੱਢਲੇ ਪੜਾਅ ‘ਤੇ ਰਾਵਤ ਨੂੰ ਕੁਝ ਸਫਲਤਾ ਵੀ ਮਿਲੀ ਹੈ।

ਦਰਅਸਲ ਹਰੀਸ਼ ਰਾਵਤ ਨੇ ਪੰਜਾਬ ਦੀ ਇੰਚਾਰਜੀ ਸੰਭਾਲਦਿਆਂ ਹੀ ਨਵਜੋਤ ਸਿੱਧੂ ਨੂੰ ਮਨਾਉਣ ਦੀ ਕਵਾਇਦ ਵਿੱਢੀ ਹੋਈ ਹੈ। ਉਹ ਸਿੱਧੂ ਨੂੰ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਵਿੱਚ ਵੀ ਲੈ ਕੇ ਗਏ ਸੀ ਪਰ ਉੱਥੇ ਮਾਣ-ਸਨਮਾਣ ਨਾ ਮਿਲਣ ਕਰਕੇ ਸਿੱਧੂ ਵਿਚਕਾਰੋਂ ਹੀ ਘਰ ਪਰਤ ਗਏ ਸੀ। ਸਿੱਧੂ ਦੇ ਜਨਮ ਦਿਨ ‘ਤੇ ਪਹੁੰਚ ਕੇ ਰਾਵਤ ਨੇ ਮੁੜ ਸੰਕੇਤ ਦਿੱਤਾ ਹੈ ਕਿ ਸਭ ਕੁਝ ਠੀਕ ਹੋ ਜਾਏਗਾ। ਦਰਅਸਲ ਹਰੀਸ਼ ਰਾਵਤ ਲੰਘੇ ਦਿਨ ਨਵਜੋਤ ਸਿੱਧੂ ਦੇ ਜਨਮ ਦਿਨ ਮੌਕੇ ਵਧਾਈ ਦੇਣ ਪਹੁੰਚੇ। ਇਸ ਮਗਰੋਂ ਉਨ੍ਹਾਂ ਭਵਿੱਖ ਬਾਰੇ ਸੰਕੇਤ ਦਿੰਦਿਆਂ ਕਿਹਾ ਕਿ ਤੋਹਫ਼ੇ ਲਈ ਹਾਲੇ ਨਵਜੋਤ ਸਿੱਧੂ ਨੂੰ ਉਡੀਕ ਕਰਨੀ ਹੋਵੇਗੀ ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਰਾਹੁਲ ਗਾਂਧੀ ਦੇ ਸੱਚੇ ਸਿਪਾਹੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਮਰਿੰਦਰ ਤੇ ਜਾਖੜ ਵੀ ਪਾਰਟੀ ਦੇ ਸਤੰਭ ਹਨਹੋਰ ਤਾਂ ਹੋਰ ਉਨ੍ਹਾਂ ਸਦਨ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਵੀ ਕੀਤੀ। ਉਧਰ, ਕੈਪਟਨ ਦੇ ਸੁਰ ਵੀ ਸਿੱਧੂ ਪ੍ਰਤੀ ਨਰਮ ਹੋ ਗਏ ਹਨ। ਕੈਪਟਨ ਨੇ ਬਾਕਾਇਦਾ ਮੰਨਿਆ ਕਿ ਨਵਜੋਤ ਸਿੱਧੂ ਸਦਨ ਵਿੱਚ ਬਹੁਤ ਚੰਗਾ ਬੋਲੇ ਹਨ।


EmoticonEmoticon