19 October 2020

ਆਹ ਅਕਾਲੀ ਲੀਡਰ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕਰਤਾ ਵੱਡਾ ਐਲਾਨ

Tags

ਅਕਾਲੀ ਦਲ ਦੇ ਸੀਨੀਅਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਵੱਲੋਂ ਵਿਧਾਨਸਭਾ ਵਿੱਚ ਬਿੱਲ ਨਾ ਪੇਸ਼ ਕਰਨ 'ਤੇ ਕੈਪਟਨ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਅਜਿਹਾ ਬਿੱਲ ਲੈਕੇ ਆਵੇ ਜਿਸ ਨਾਲ ਕਿਸਾਨਾਂ ਨੂੰ ਫ਼ੌਰੀ ਰਾਹਤ ਦਿੱਤੀ ਜਾ ਸਕੇ ਪਰ ਸਰਕਾਰ ਇਸ ਨੂੰ ਵਾਰ-ਵਾਰ ਲਟਕਾ ਰਹੀ ਹੈ। ਉਨ੍ਹਾਂ ਕਿਹਾ ਦਿੱਲੀ ਸਰਕਾਰ ਤੋਂ ਇਸ਼ਾਰਾ ਨਹੀਂ ਮਿਲਿਆ ਸੀ ਇਸ ਲਈ ਬਿੱਲ ਪੇਸ਼ ਨਹੀਂ ਕੀਤਾ ਗਿਆ, ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਵਿਚਾਲੇ ਖੇਤੀ ਕਾਨੂੰਨ ਨੂੰ ਲੈਕੇ ਮੈਚ ਫ਼ਿਕਸ ਹੋ ਗਿਆ ਹੈ ਅਤੇ ਉਹ ਹੁਣ ਜਾਣ ਬੁੱਝ ਕੇ ਸਮਾਂ ਟਾਲ ਰਹੀ ਹੈ।

ਪੰਜਾਬ ਭਵਨ ਵਿੱਚ ਦਾਖ਼ਲ ਨਾ ਹੋਣ ਤੋਂ ਨਾਰਾਜ਼ ਬਿਕਰਮ ਸਿੰਘ ਮਜੀਠੀਆ ਆਪਣੇ ਵਿਧਾਇਕਾਂ ਦੇ ਨਾਲ ਭਵਨ ਦੇ ਸਾਹਮਣੇ ਹੀ ਧਰਨੇ 'ਤੇ ਬੈਠ ਗਏ,ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਹੁਣ ਤੱਕ ਕਿਸੇ ਵੀ ਵਿਧਾਇਕ ਨੂੰ ਕਿਸਾਨ ਬਿੱਲ ਦੀਆਂ ਕਾਪੀਆਂ ਨਹੀਂ ਦਿੱਤੀਆਂ ਗਈਆਂ ਨੇ ਆਖ਼ਿਰ ਸਰਕਾਰ ਕੀ ਉਨ੍ਹਾਂ ਤੋਂ ਲੁਕਾ ਰਹੀ ਹੈ। 


EmoticonEmoticon