15 November 2020

15 ਅਤੇ 16 ਨਵੰਬਰ ਦੇ ਮੌਸਮ ਨਾਲ ਜੁੜੀ ਆਈ ਵੱਡੀ ਖਬਰ

ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ, ਬਟਾਲਾ, ਫਰੀਦਕੋਟ, ਮੁਕਤਸਰ, ਕਪੂਰਥਲਾ, ਮਾਨਸਾ, ਗੁਰਦਾਸਪੁਰ, ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਭਵਿੱਖਵਾੜੀ ਕੀਤੀ ਹੈ ਕਿ 15 ਅਤੇ 16 ਨਵੰਬਰ ਤੱਕ ਪੂਰੇ ਪੰਜਾਬ ਵਿੱਚ ਮੀਂਹ ਪਵੇਗਾ। ਮੌਸਮ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿਸਾਨਾਂ ਲਈ ਕਣਕ ਬੀਜਣ ਦਾ ਇਹ ਸਮਾਂ ਚੰਗਾ ਹੈ। ਠੰਡ ਦਾ ਫ਼ਾਇਦਾ ਫ਼ਸਲਾਂ ਨੂੰ ਮਿਲੇਗਾ। ਦੀਵਾਲੀ ਤੋਂ ਬਾਅਦ ਪੰਜਾਬ ਵਿੱਚ ਜਿਹੜਾ ਪ੍ਰਦੂਸ਼ਣ ਇੱਕ ਦਮ ਵਧਿਆ ਸੀ ਉਸ ਵਿੱਚ ਵੀ ਲੋਕਾਂ ਨੂੰ ਰਾਹਤ ਮਿਲੇਗੀ।

ਇਸ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਤਾਪਮਾਨ ਇੱਕ ਦਮ ਹੇਠਾਂ ਡਿਗ ਗਿਆ ਹੈ। ਜਿੰਨਾਂ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ ਉਧਰ ਇਸ ਦਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ,ਦਿਨ ਦਾ ਤਾਪਮਾਨ ਹੀ 3-5 ਡਿਗਰੀ ਤੱਕ ਹੇਠਾ ਆ ਚੁੱਕਿਆ ਹੈ। ਹੁਣ ਤੱਕ ਜਿੰਨਾਂ ਲੋਕਾਂ ਨੇ ਰਜਾਇਆਂ ਨਹੀਂ ਕੱਢਿਆ ਉਨ੍ਹਾਂ ਨੂੰ ਹੁਣ ਕੱਢ ਲੈਣੀਆਂ ਚਾਹੀਦੀਆਂ ਨੇ।


EmoticonEmoticon