19 November 2020

ਵਾਹਨ ਮਾਲਕਾਂ ਲਈ ਸਰਕਾਰ ਨੇ ਕਰਤਾ ਨਵਾਂ ਐਲਾਨ, ਹੁਣ 31 ਦਸੰਬਰ ਤੱਕ ਕਰਵਾ ਲਓ ਇਹ ਕੰਮ

Tags

ਨਵੇਂ ਸਾਲ ਵਿੱਚ ਇੱਕ ਜਨਵਰੀ ਤੋਂ ਸਾਰੀਆਂ ਗੱਡੀਆਂ ਤੇ FASTag ਲਾਉਣਾ ਜ਼ਰੂਰੀ ਹੋ ਗਿਆ ਹੈ। ਹੁਣ ਹਾਈਵੇਅ ਤੇ ਤੁਹਾਨੂੰ ਟੋਲ ਦੇਣ ਲਈ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਹੈ। ਇਸ ਵਕਤ ਸਿਰਫ 80 ਫੀਸਦ ਵਾਹਨਾਂ ਤੋਂ ਹੀ FASTag ਦੇ ਜ਼ਰੀਏ ਟੋਲ ਵਸਲੂ ਕੀਤਾ ਜਾ ਰਿਹਾ ਹੈ। ਪਰ ਹੁਣ ਇੱਕ ਜਨਵਰੀ ਤੋਂ ਬਾਅਦ ਕੁੱਲ੍ਹ 100 ਵਾਹਨਾਂ ਤੋਂ FASTag ਦੇ ਜ਼ਰੀਏ ਟੋਲ ਵਸੂਲ ਕੀਤਾ ਜਾਵੇਗਾ।  FASTag ਦੇ ਜ਼ਰੀਏ ਹੀ ਹੁਣ ਹਾਈਵੇਅ ਤੇ ਟੋਲ ਕੱਟਿਆ ਜਾਏਗਾ।  ਦੱਸ ਦੇਈਏ ਕਿ ਸਰਕਾਰ ਹਰ ਦਿਨ 93 ਕਰੋੜ ਰੁਪਏ ਟੋਲ ਵਸੂਲ ਕਰ ਰਹੀ ਹੈ। ਇਸ ਰਕਮ ਨੂੰ ਸਰਕਾਰ 100 ਕਰੋੜ ਤੱਕ ਪਹੁੰਚਾਉਣਾ ਚਾਹੁੰਦੀ ਹੈ।

ਜੇ ਤੁਸੀਂ ਹਾਲੇ ਤੱਕ ਆਪਣੀ ਗੱਡੀ ਤੇ FASTag ਨਹੀਂ ਲਗਵਾਇਆ ਹੈ ਤਾਂ ਤੁਹਾਨੂੰ ਜਲਦੀ ਇਹ ਲਗਵਾ ਲੈਣਾ ਚਾਹੀਦਾ ਹੈ।ਤੁਸੀਂ ਇਸ ਨੂੰ PayTm, Amazon, Snapdeal ਆਦਿ ਤੋਂ ਖਰੀਦ ਸਕਦੇ ਹੋ। ਨਾਲ ਹੀ ਇਹ ਦੇਸ਼ ਦੇ 23 ਬੈਂਕਾਂ ਵਿੱਚ ਵੀ ਉਪਲੱਬਧ ਹੈ। NHAI ਦੇ ਮੁਤਾਬਿਕ FASTag ਦੀ ਕੀਮਤ ਸਿਰਫ 200 ਰੁਪਏ ਹੈ। ਇਸ ਵਿੱਚ ਤੁਸੀਂ ਘੱਟੋ ਘੱਟ 100 ਰੁਪਏ ਦਾ ਰਿਚਾਰਜ ਕਰ ਸਕਦੇ ਹੋ।ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (NHAI) ਆਪਣੀ ਸਹਾਇਕ ਕੰਪਨੀ ਇੰਡੀਅਨ ਹਾਈਵੇ ਮੈਨੇਜਮੈਂਟ ਕੰਪਨੀ ਲਿਮਟਿਡ (IHMCL) ਰਾਹੀਂ ਵੀ FASTag ਦੀ ਵਿਕਰੀ ਅਤੇ ਸੰਚਾਲਨ ਕਰ ਰਹੀ ਹੈ। FASTag ਇੱਕ ਟੈਗ ਅਤੇ ਸਟਿੱਕਰ ਹੈ ਜੋ ਕਾਰ ਦੇ ਅਗਲੇ ਹਿੱਸੇ ਤੇ ਲਗਾਇਆ ਜਾਂਦਾ ਹੈ।

ਉਸੇ ਸਮੇਂ, ਹਾਈਵੇ 'ਤੇ ਟੋਲ ਪਲਾਜ਼ਾ' ਤੇ ਲੱਗੇ ਸਕੈਨਰ ਵਾਹਨ 'ਤੇ ਸਟੀਕਰ ਤੋਂ ਰੇਡੀਓ ਫ੍ਰੀਕੁਐਂਸੀ (RFID) ਤਕਨਾਲੋਜੀ ਨਾਲ ਡਿਵਾਈਸ ਨੂੰ ਸਕੈਨ ਕਰਦੇ ਹਨ ਅਤੇ ਸਥਾਨ ਦੇ ਅਨੁਸਾਰ ਆਪਣੇ ਆਪ ਹੀ ਬੈਂਕ ਖਾਤੇ ਵਿਚੋਂ ਪੈਸੇ ਟੋਲ ਵਜੋਂ ਕੱਟੇ ਜਾਂਦੇ ਹਨ। ਇਹ ਬਹੁਤ ਸੁਵਿਧਾਜਨਕ ਹੈ। ਇਸ ਦੇ ਜ਼ਰੀਏ ਟੋਲ 'ਤੇ ਗੱਡੀ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ। ਜੇ ਫਾਸਟੈਗ ਕਿਸੇ ਵੀ ਪ੍ਰੀਪੇਡ ਖਾਤੇ ਜਾਂ ਡੈਬਿਟ/ਕ੍ਰੈਡਿਟ ਕਾਰਡ ਨਾਲ ਜੁੜਿਆ ਨਹੀਂ ਹੈ, ਤਾਂ ਤੁਹਾਨੂੰ ਇਸ ਨੂੰ ਰੀਚਾਰਜ ਕਰਨਾ ਪਏਗਾ।


EmoticonEmoticon