24 November 2020

ਇਸ ਜਗ੍ਹਾ ਬੇਕਾਬੂ ਹੋਇਆ ਕੋਰੋਨਾ! ਹਰ 5 ਮਿੰਟ ਬਾਅਦ ਹੋ ਰਹੀ ਹੈ ਮੌਤ

Tags

ਕੌਮੀ ਰਾਜਧਾਨੀ ਦਿੱਲੀ ਇੱਕ ਵਾਰ ਫੇਰ ਕੋਰੋਨਾ ਦੀ ਲ-ਪੇ-ਟ ਵਿੱਚ ਹੈ। ਹਾਲਾਤ ਇੰਨੇ ਬੇਕਾਬੂ ਹੋ ਗਏ ਹਨ ਕਿ ਇੱਥੇ ਹਰ ਘੰਟੇ ਪੰਜ ਲੋਕਾਂ ਦਾ ਕੋਰੋਨਾ ਕਾਰਨ ਮੌ-ਤ ਹੋ ਰਹੀ ਹੈ। ਸੋਮਵਾਰ ਨੂੰ ਇੱਥੇ ਕੋਰੋਨਾ ਨਾਲ 121 ਲੋਕਾਂ ਦੀ ਮੌਤ ਹੋਈ। ਇਸ ਅੰਕੜੇ ਮੁਤਾਬਕ ਹਰ ਪੰਜ ਮਿੰਟ ਮਗਰੋਂ ਇੱਕ ਵਿਅਕਤੀ ਨੇ ਕੋਰੋਨਾ ਕਰਕੇ ਕਾਰਨ ਜਾ-ਨ ਗੁਆਈ ਹੈ। ਦੀਵਾਲੀ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ ਸੰਕਰਮਣ ਨਾਲ ਹੋਈ ਲਗਭਗ ਪੰਜਵੀਂ ਮੌ-ਤ ਦਿੱਲੀ 'ਚ ਹੋਈ ਹੈ। ਸਿਹਤ ਵਿਭਾਗ ਨੇ ਜੋ ਡਾਟਾ ਜਾਰੀ ਕੀਤਾ ਹੈ ਉਸ ਅਨੁਸਾਰ ਦੇਸ਼ ਭਰ 'ਚ 15 ਤੋਂ 21 ਨਵੰਬਰ ਦੇ ਵਿੱਚ ਇੱਕ ਹਫ਼ਤੇ ਦੌਰਾਨ ਕੁੱਲ 3588 ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਜਾਨ ਗਈ ਜਿਸ ਵਿੱਚ ਸਭ ਤੋਂ ਵੱਧ 751 ਮੌਤਾਂ ਦਿੱਲੀ 'ਚ ਹੋਈਆਂ ਹਨ।

ਚਿੰਤਾ ਵਿੱਚ ਆਏ ਮੁੱਖ ਮੰਤਰੀ ਨੇ ਮਾਸਕ ਪਾਉਣ ਤੇ ਜੁਰਮਾਨਾ ਵੀ 500 ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ। ਬੀਤੇ 24 ਘੰਟਿਆ ਵਿੱਚ 121 ਲੋਕਾਂ ਦੀ ਮੌਤ ਹੋ ਗਈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਲਗਾਤਾਰ ਚੌਥੇ ਦਿਨ ਵੀ 100 ਤੋਂ ਵੱਧ ਮੌ-ਤਾਂ ਦਿੱਲੀ 'ਚ ਕੋਰੋਨਾ ਨਾਲ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ 121 ਵਿਅਕਤੀਆਂ ਦੀ ਮੌ-ਤ ਹੋ ਚੁੱਕੀ ਹੈ। ਹੁਣ ਤੱਕ ਕੋਰੋਨਾ ਨਾਲ ਮ-ਰ-ਨ ਵਾਲਿਆਂ ਦੀ ਕੁੱਲ੍ਹ ਗਿਣਤੀ 8512 ਤੱਕ ਪਹੁੰਚ ਗਈ ਹੈ।


EmoticonEmoticon