ਕਿਸਾਨ ਖੇਤੀ ਬਿਲਾਂ ਦੇ ਕਾ-ਲੇ ਕਾਨੂੰਨ ਖਿਲਾਫ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਵੱਲੋਂ 26 /27 ਨਵੰਬਰ ਨੂੰ ਦਿੱਲੀ ਵੱਲ ਨੂੰ ਕੁਚ ਕੀਤੀ ਜਾਵੇਗੀ। ਜਿਥੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇ ਅੱਗੇ ਨਾ ਵਧਣ ਦਿੱਤਾ ਤਾਂ ਕਿਸਾਨਾਂ ਜਿਥੇ ਰੋਕਿਆ ਜਾਵੇਗਾ, ਉਥੇ ਹੀ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਧਰਨਾ ਨਹੀਂ ਦੇਣਗੇ ਬਲਕਿ ਦੇਸ਼ ਭਰ ਦੇ ਕਿਸਾਨ ਦਿੱਲੀ ਪਹੁੰਚਣਗੇ , ਅਤੇ ਆਪਣੇ ਹੱਕ ਦੀ ਆਵਾਜ਼ ਬੁਲ਼ੰਦ ਕਰਨਗੇ। ਇਸ ਦੌਰਾਨ ਕੋਰੋਨਾ ਦਾ ਵੀ ਧਿਆਨ ਰਖਿਆ ਜਾਵੇਗਾ।
ਇਸ ਦੇ ਨਾਲ ਹੀ ਯੋਗੇਂਦਰ ਯਾਦਵ ਨੇ ਕਿਹਾ ਕਿ ਬਿਜਲੀ ਕਟੌਤੀ ਦੀਆਂ ਜੋ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਅਜਿਹੀਆਂ ਕੋ-ਝੀ-ਆਂ ਹਰਕਤਾਂ ਨੂੰ ਕੇਂਦਰ ਸਰਕਾਰ ਬੰਦ ਕਰੇ। ਇੰਨਾ ਹੀ ਨਹੀਂ ਧਰਨੇ ‘ਚ ਮਹਿਜ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਕਿਸਾਨ ਦਿੱਲੀ ਨੂੰ 5 ਹਾਈਵੇਅ ਰਾਹੀਂ ਪਹੁੰਚਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੀ ਅਜਿਹੀ ਇਤਿਹਾਸਕ ਏਕਤਾ ਪਹਿਲਾਂ ਕਦੇ ਨਹੀਂ ਹੋਈ। ਇਸ ਦੇ ਨਾਲ ਹੀ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਕਿਸਾਨ ਦਿੱਲੀ ਪੁੱਜਣਗੇ। ਕਾਂਫਰਸਨ ਡੇਰਿਆਂ ਯੋਗੇਂਦਰ ਯਾਦਵ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਮਾ-ਰੂ ਨੀਤੀਆਂ ਨਾ ਅਪਣਾਵੇ। ਕਿਸਾਨ ਆਪਣੀ ਦਿੱਲੀ ਕੂਚ ਨੂੰ ਨੇਪਰੇ ਚੜ੍ਹ ਕੇ ਰਹੇ ਗੀ। ਜੇਕਰ ਕਿਸੇ ਨੇ ਵੀ ਉਹਨਾਂ ਨੂੰ ਕੀਤੇ ਰੋਕਿਆ ਤਾਂ ਉਹ ਉਥੇ ਹੀ ਧਰਨੇ ‘ਤੇ ਭੀ ਜਾਣਗੇ , ਤੇ ਜਿਵੇ ਪਿਛਲੇ 6 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਉਂਝ ਹੀ ਸ਼ਾਂਤੀ ਪੂਰਵਕ ਜਾਰੀ ਰਹੇਗਾ।

EmoticonEmoticon