ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਸੋਧ ਬਿੱਲਾਂ ਵਿਰੁੱਧ ਪੰਜਾਬ ’ਚ ਲੰਬੀ ਲ-ੜਾ-ਈ ਲੜਨ ਮਗਰੋਂ ਕਿਸਾਨ ਹਿ-ਤੈ-ਸ਼ੀ ਧਿਰਾਂ ਨੇ ਹੁਣ ਕੇਂਦਰ ਵਿਰੁੱਧ ਆਰ-ਪਾਰ ਦੀ ਲ-ੜਾ-ਈ ਵਿੱਢਣ ਦੀ ਵਿਉਂਤਬੰਦੀ ਕੀਤੀ ਹੈ। ਕਿਸਾਨ ਹਿਤੈਸ਼ੀ ਧਿਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਤਖ਼ਤ ਹਿ-ਲਾ-ਉ-ਣ ਲਈ ਹੁਣ ਦਿੱਲੀ ਵਿਖੇ ਪੱਕਾ ਮੋਰਚਾ ਲਗਾਉਣਾ ਹੋਣਾ ਜ਼ਰੂਰੀ ਬਣ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕੀਤਾ ਜਾ ਸਕੇ। ਜੇਕਰ ਪੰਜਾਬ ਦੇ ਖੇਤਾਂ ’ਤੇ ਕਾਰਪੋਰੇਟ ਘਰਾਣਿਆਂ ਨੇ ਆਪਣਾ ਕ-ਬ-ਜ਼ਾ ਜਮਾ ਲਿਆ ਤਾਂ ਪੰਜਾਬ ਜੋ ਪਹਿਲਾਂ ਹੀ ਆਰਥਿਕ ਪੱਖੋਂ ਡਾਵਾਂਡੋਲ ਸਥਿਤੀ ਵਿਚੋਂ ਨਿਕਲ ਰਿਹੈ, ਉਹ ਪੂਰੀ ਤਰ੍ਹਾਂ ਨਾਲ ਤ-ਬਾ-ਹ ਹੋ ਜਾਵੇਗਾ।
ਇਸੇ ਲੜੀ ਤਹਿਤ 26 ਅਤੇ 27 ਨਵੰਬਰ ਨੂੰ ਦਿੱਲੀ ਤਖ਼ਤ ਹਿਲਾਉਣ ਲਈ ਕਿਸਾਨ ਹਿਤੈਸ਼ੀ ਧਿਰਾਂ ਮੋਗਾ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਮਬੰਧੀ ਮੀਟਿੰਗਾਂ ਕਰ ਕੇ ਲੋਕਾਂ ਨੂੰ ਹੋਕਾ ਦਿੱਤਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਕਿਸਾਨ ਆਗੂ ਲਾਮਬੰਧੀ ਮੀਟਿੰਗਾਂ ਵਿਚ ਲੋਕਾਂ ਨੂੰ ਬਾਹਾਂ ਖੜੀਆਂ ਕਰ ਕੇ ਇਹ ਅਪੀਲਾਂ ਅਤੇ ਦਲੀਲਾਂ ਦਿੰਦੇ ਹਨ ਕਿ ਇਸ ਨਾਲ ਇਕੱਲੇ ਕਿਸਾਨ ਵਰਗ ਦਾ ਨਹੀਂ ਸਗੋਂ ਹਰ ਵਰਗ ਦਾ ਵੱਡਾ ਨੁਕਸਾਨ ਹੈ, ਕਿਉਂਕਿ ਖੇਤੀ ਨਾਲ ਹਰ ਖ਼ੇਤਰ ਜੁੜਿਆ ਹੋਇਆ ਹੈ। ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਝੰਡਿਆਣਾ ਸ਼ਰਕੀ ਵਿਖੇ 26, 27 ਨਵੰਬਰ ਨੂੰ ਖੇਤੀ ਵਿਰੋਧੀ ਕਾਨੂੰਨਾਂ ਖਿ-ਲਾ-ਫ਼ ਦਿੱਲੀ ਨੂੰ ਘੇ-ਰ-ਨ ਦੀਆਂ ਤਿਆਰੀਆਂ ਵਜੋਂ ਮੀਟਿੰਗ ਕੀਤੀ ਗਈ।
EmoticonEmoticon