2 November 2020

ਕਿਸਾਨਾਂ ਦੇ ਹੱਕ 'ਚ ਕੈਪਟਨ ਦਾ ਵੱਡਾ ਫੈਸਲਾ! ਕੈਪਟਨ ਦੀ ਚਿੱਠੀ ਨੇ ਉੱਡਾਈ ਮੋਦੀ ਸਰਕਾਰ ਦੀ ਨੀਂਦ!

Tags

ਖੇਤੀ ਬਿੱਲ ਲਾਗੂ ਹੋਣ ਤੇ ਕਿਸਾਨਾਂ ਵੱਲੋਂ ਰੋਸ ਪ੍ਰਗਟਾਉਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਟਰੇਨਾਂ ਰੋਕੇ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੇ ਨਾਂ ‘ਤੇ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਦੀ ਪੁਸ਼ਟੀ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਵੱਲੋਂ ਟਵਿੱਟਰ ਜ਼ਰੀਏ ਕੀਤੀ ਗਈ ਹੈ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਾ ਤਾਂ ਸਮਾਂ ਸੀ ਅਤੇ ਨਾ ਹੀ ਰਾਜਨੀਤਿਕ ਟਕਰਾਅ ਜਾਂ ਦੋਸ਼ਾਂ / ਜਵਾਬੀ ਇਲਜ਼ਾਮਾਂ ਵਿਚ ਉਲਝਣ ਦਾ। ਉਨ੍ਹਾਂ ਕਿਹਾ, “ਇਸ ਨਾਜ਼ੁਕ ਸਮੇਂ ਦੀ ਸਭ ਤੋਂ ਵੱਧ ਲੋੜ ਸਾਡੇ ਸਾਰਿਆਂ ਲਈ ਹੈ ਕਿ ਉਹ ਆਪਣੇ ਰਾਜਨੀਤਿਕ ਹਿੱਤਾਂ ਨੂੰ ਉਤਸ਼ਾਹਤ ਕਰਨ ਲਈ ਕਿਸੇ ਵੀ ਪਰਤਾਵੇ ਨੂੰ ਦੂਰ ਕਰ ਦੇਣ।

ਉਨ੍ਹਾਂ ਲਿਖਿਆ ਕਿ ਇਸ ਸਮੇਂ ਇਕ ਰਾਜਨੇਤਾ ਵਾਂਗ ਸਥਿਤੀ ਨਾਲ ਨਜਿੱਠਣ ਦੀ ਲੋੜ ਹੈ। ਲਿਖੀ ਚਿੱਠੀ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਟਰੇਨਾਂ ਦੇ ਰੁੱਕਣ ਨਾਲ ਕਸ਼ਮੀਰ ਅਤੇ ਲੱਦਾਖ ‘ਚ ਤਾਇਨਾਤ ਫ਼ੌਜੀਆਂ ਨੂੰ ਵੀ ਭਾਰੀ ਨੁ-ਕ-ਸਾ-ਨ ਹੋਵੇਗਾ। ਇਸ ਦੇ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲ ਗੱਡੀਆਂ ਦੀ ਮੁਅੱਤਲੀ ਨੂੰ ਲੈ ਕੇ ਪਾਰਟੀ ਦੇ ਕੌਮੀ ਅਤੇ ਪੰਜਾਬ ਨੇਤਾਵਾਂ ਦੇ ਤਾਜ਼ਾ ਬਿਆਨਾਂ ‘ਤੇ ਦੁੱਖ ਜ਼ਾਹਰ ਕੀਤਾ ਹੈ। ਅੱਗੇ ਲਿਖਦੇ ਹੋਏ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਿਆਸੀ ਫਾਇਦਿਆਂ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਨੂੰ ਨ-ਕ-ਸ-ਲ ਕਹੇ ਜਾਣ ‘ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਰਜ ਕੇ ਭ-ੜਾ-ਸ ਕੱਢੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਸਗੋਂ ਸਾਰਿਆਂ ਨੂੰ ਇਕੱਠੇ ਹੋ ਕੇ ਉੱਪਰ ਉੱਡ ਕੇ ਸਥਿਤੀ ਨਾਲ ਨਜਿੱਠਣ ਦਾ ਸਮਾਂ ਹੈ।


EmoticonEmoticon