18 November 2020

ਕੋਰਨਾ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ, ਅਮਿਤ ਸ਼ਾਹ ਨੇ ਕਰਤਾ ਵੱਡਾ ਐਲਾਨ

Tags

ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਵਿਡ-19 ਡਿਊਟੀ ਲਈ ਨੀਮ ਫ਼ੌਜੀ ਫੋਰਸਾਂ ਦੇ 45 ਡਾਕਟਰ ਅਤੇ 160 ਮੈਡੀਕਲ ਕਰਮੀ ਦਿੱਲੀ ਪਹੁੰਚ ਚੁਕੇ ਹਨ। ਉੱਥੇ ਹੀ ਭਾਰਤੀ ਰੇਲ ਰਾਸ਼ਟਰੀ ਰਾਜਧਾਨੀ ਨੂੰ 800 ਬਿਸਤਰਿਆਂ ਵਾਲੇ ਕੋਚ ਉਪਲੱਬਧ ਕਰਵਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਐਤਵਾਰ ਨੂੰ ਹੋਈ ਉੱਚ ਪੱਧਰੀ ਬੈਠਕ 'ਚ ਲਏ ਗਏ 12 ਫੈਸਲਿਆਂ ਨੂੰ ਲਾਗੂ ਕਰਨ ਦੇ ਕ੍ਰਮ 'ਚ ਇਕ ਕਦਮ ਚੁੱਕਿਆ ਗਿਆ ਹੈ। ਦਿੱਲੀ 'ਚ 28 ਅਕਤੂਬਰ ਤੋਂ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਤੇਜ਼ੀ ਆਈ ਹੈ ਅਤੇ ਉਸ ਦਿਨ ਪਹਿਲੀ ਵਾਰ ਸ਼ਹਿਰ 'ਚ 5 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਨ।

ਕੇਂਦਰੀ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦਿੱਲੀ ਹਵਾਈ ਅੱਡੇ ਕੋਲ ਸਥਿਤ ਕੋਵਿਡ-19 ਹਸਪਤਾਲ 'ਚ ਅਗਲੇ 3-4 ਦਿਨਾਂ 'ਚ ਆਈ.ਸੀ.ਯੂ. 'ਚ ਮੌਜੂਦਾ 250 ਬਿਸਤਰਿਆਂ 'ਚ 250 ਵਾਧੂ ਬਿਸਤਰ ਜੋੜਨ ਜਾ ਰਿਹਾ ਹੈ। ਗ੍ਰਹਿ ਮੰਤਰਾਲਾ ਦੇ ਬੁਲਾਰੇ ਨੇ ਦੱਸਿਆ ਕਿ ਹਵਾਈ ਅੱਡੇ ਨੇੜੇ ਸਥਿਤ ਡੀ.ਆਰ.ਡੀ.ਓ. ਦੇ ਹਸਪਤਾਲ ਅਤੇ ਛੱਤਰਪੁਰ ਸਥਿਤ ਕੋਵਿਡ-19 ਦੇਖਭਾਲ ਕੇਂਦਰ 'ਚ ਤਾਇਨਾਤੀ ਲਈ ਨੀਮ ਫ਼ੌਜੀ ਫੋਰਸਾਂ ਦੇ 45 ਡਾਕਟਰ ਅਤੇ 160 ਮੈਡੀਕਲ ਕਰਮੀ ਦਿੱਲੀ ਆਏ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਡਾਕਟਰ ਅਤੇ ਮੈਡੀਕਲ ਕਰਮੀ ਅਗਲੇ ਕੁਝ ਦਿਨਾਂ 'ਚ ਦਿੱਲੀ ਆ ਜਾਣਗੇ।

ਇਸ ਤੋਂ ਇਲਾਵਾ 35 ਬੀ.ਆਈ.ਪੀ.ਏ.ਪੀ. ਬਿਸਤਰ ਵੀ ਉਪਲੱਬਧ ਕਰਵਾਏ ਜਾਣਗੇ। ਸ਼ਹਿਰ 'ਚ ਪਹਿਲੀ ਵਾਰ 11 ਨਵੰਬਰ ਨੂੰ ਕੋਵਿਡ-19 ਦੇ 8 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਉਨ੍ਹਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਨੇ ਮਾਹਰਾਂ ਦੀਆਂ 10 ਟੀਮਾਂ ਬਣਾਈਆਂ ਹਨ, ਜੋ ਦਿੱਲੀ ਦੇ 100 ਤੋਂ ਵੱਧ ਨਿੱਜੀ ਹਸਪਤਾਲਾਂ 'ਚ ਜਾ ਕੇ ਉੱਥੇ ਬਿਸਤਰਿਆਂ ਦੀ ਵਰਤੋਂ, ਜਾਂਚ ਦੀ ਸਮਰੱਥਾ ਅਤੇ ਆਈ.ਸੀ.ਯੂ. ਲਈ ਵਾਧੂ ਬਿਸਤਰਿਆਂ ਦੀ ਪਛਾਣ ਕਰਨ ਦਾ ਕੰਮ ਕਰੇਗੀ। ਭਾਰਤੀ ਰੇਲ ਸ਼ਕੂਰ ਬਸਤੀ ਰੇਲਵੇ ਸਟੇਸ਼ਨ 'ਤੇ 800 ਬਿਸਤਰਿਆਂ ਵਾਲੇ ਕੋਚ ਮੁਹੱਈਆ ਕਰਵਾ ਰਹੀ ਹੈ।


EmoticonEmoticon